by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਕੇਐਮਪੀ 'ਤੇ ਤੇਜ਼ ਰਫਤਾਰ ਬੇਕਾਬੂ ਟਰੱਕ ਨੇ ਸੜਕ ਕਿਨਾਰੇ ਸੁੱਤੇ ਪਏ ਮਾਸੂਮ ਮਜ਼ਦੂਰਾਂ ਨੂੰ ਕੁਚਲ ਦਿੱਤਾ। ਇਸ ਹਾਦਸੇ 'ਚ ਤਿੰਨ ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 11 ਮਜ਼ਦੂਰ ਜ਼ਖ਼ਮੀ ਹੋ ਗਏ।
ਹਾਦਸੇ ਦਾ ਸ਼ਿਕਾਰ ਹੋਏ ਸਾਰੇ ਮਜ਼ਦੂਰ ਕੇਐਮਪੀ ’ਤੇ ਬਣੇ ਪੁਲਾਂ ਦੀ ਮੁਰੰਮਤ ਦਾ ਕੰਮ ਕਰਦੇ ਸਨ। ਕੰਮ ਕਰਨ ਤੋਂ ਬਾਅਦ ਮਜ਼ਦੂਰ ਥੱਕ ਹਾਰ ਕੇ ਸੜਕ ਕਿਨਾਰੇ ਹੀ ਸੌਂ ਗਏ। ਸੌਣ ਤੋਂ ਪਹਿਲਾਂ ਸੜਕ ਦੇ ਇੱਕ ਪਾਸੇ ਬੈਰੀਕੇਡਿੰਗ ਵੀ ਕੀਤੀ ਗਈ। ਰਿਫਲੈਕਟਰ ਵੀ ਲਗਾਏ ਗਏ।ਸੁਰੱਖਿਆ ਲਈ ਪਾਣੀ ਦਾ ਟੈਂਕਰ ਅਤੇ ਜੈਨਸੈਟ ਵੀ ਖੜ੍ਹਾ ਕੀਤਾ ਗਿਆ ਸੀ।
ਪਰ ਤੇਜ਼ ਰਫ਼ਤਾਰ, ਗਲਤੀ 'ਤੇ ਲਾਪਰਵਾਹੀ ਨਾਲ ਟਰੱਕ ਚਲਾ ਕੇ ਆਏ ਇੱਕ ਵਿਅਕਤੀ ਨੇ ਸੁੱਤੇ ਪਏ ਮਜ਼ਦੂਰਾਂ ਨੂੰ ਕੁਚਲ ਦਿੱਤਾ। ਪੁਲਿਸ ਨੇ ਮਾਲਾ ਦਰਜ ਕਰ ਲਿਆ ਹੈ 'ਤੇ ਮੁਲਜ਼ਮ ਡਰਾਈਵਰ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।