by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਰਿੰਡਾ ਵਿਖੇ ਮਹਾਰਾਣਾ ਪ੍ਰਤਾਪ ਚੌਕ ਦੇ ਕੋਲ ਸੋਨੀ ਮੋਟਰਜ਼ ਦੇ ਨੇੜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਖੋਮਾਜਰਾ ਵਿਖੇ 12ਵੀਂ ਜਮਾਤ 'ਚ ਪੜ੍ਹਦੀ ਪਿੰਡ ਅਰਨੌਲੀ ਦੀ ਇਕ ਵਿਦਿਆਰਥਣ ਪਰਮਪ੍ਰੀਤ ਕੌਰ ਪੁੱਤਰੀ ਹਰਦੀਪ ਸਿੰਘ ਸਕੂਲ ਵਿਖੇ ਆਪਣਾ ਰੋਲ ਨੰਬਰ ਲੈਣ ਜਾ ਰਹੀ ਸੀ ਕਿ ਉਕਤ ਹਾਦਸਾ ਵਾਪਰ ਗਿਆ।
ਸੌਦਾਗਰ ਸਿੰਘ ਵਾਸੀ ਅਰਨੌਲੀ ਨੇ ਦੱਸਿਆ ਕਿ ਉਹ ਆਪਣੀ ਬੇਟੀ ਅਤੇ ਪਰਮਪ੍ਰੀਤ ਕੌਰ ਨੂੰ ਮੋਟਰਸਾਈਕਲ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਖੋਮਾਜਰਾ ਲੈ ਕੇ ਜਾ ਰਿਹਾ ਸੀ ਕਿ ਮਹਾਰਾਣਾ ਪ੍ਰਤਾਪ ਚੌਕ ਤੋਂ ਅੱਗੇ ਸੋਨੀ ਮੋਟਰਜ਼ ਦੇ ਨੇੜੇ ਟਰੱਕ ਨਾਲ ਹੋਏ ਹਾਦਸੇ 'ਚ ਪਰਮਪ੍ਰੀਤ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।