ਨਿਊਜ਼ ਡੈਸਕ (ਜਸਕਮਲ) : ਜੰਮੂ ਦੇ ਰੂਪ ਨਗਰ 'ਚ ਆਪਣੇ ਘਰਾਂ ਨੂੰ ਢਹਿ-ਢੇਰੀ ਕੀਤੇ ਜਾਣ ਤੋਂ ਬਾਅਦ ਪਿਛਲੇ ਦੋ ਹਫ਼ਤਿਆਂ ਤੋਂ ਇਕ ਦਰਜਨ ਤੋਂ ਵੱਧ ਆਦਿਵਾਸੀ ਪਰਿਵਾਰ ਸਰਦੀਆਂ ਦੀਆਂ ਠੰਢੀਆਂ ਰਾਤਾਂ 'ਚ ਖੁੱਲ੍ਹੇ 'ਚ ਰਹਿ ਰਹੇ ਹਨ।ਬੇਘਰ ਹੋਏ ਗੁੱਜਰ ਤੇ ਬਕਰਵਾਲ ਪਰਿਵਾਰ ਇਨਸਾਫ਼ ਅਤੇ ਰਹਿਣ ਲਈ ਆਸਰੇ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੇ ਹਨ। ਆਦਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਕਈ ਦਹਾਕਿਆਂ ਤੋਂ ਉੱਥੇ ਖੜ੍ਹੇ ਹਨ ਤੇ ਜੰਮੂ ਵਿਕਾਸ ਅਥਾਰਟੀ 'ਤੇ ਮਾੜੇ ਰਵੱਈਏ ਦਾ ਦੋਸ਼ ਲਗਾਇਆ ਹੈ।ਜੰਮੂ ਵਿਕਾਸ ਅਥਾਰਟੀ ਨੇ ਕਿਹਾ ਕਿ ਮਕਾਨ ਸਰਕਾਰੀ ਜ਼ਮੀਨ 'ਤੇ ਬਣਾਏ ਗਏ ਸਨ ਪਰ ਉਨ੍ਹਾਂ ਮੰਨਿਆ ਵੀ ਹੈ ਕਿ ਉਹ ਦਹਾਕਿਆਂ ਤੋਂ ਉੱਥੇ ਹੀ ਹਨ।
ਜੇਡੀਏ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, "ਇਹ ਇੱਕ ਪੁਰਾਣਾ ਕਬਜ਼ਾ ਹੈ 1998 ਤੋਂ ਕਬਜ਼ਾ ਕੀਤਾ ਗਿਆ ਸੀ। ਇਹ ਸਰਕਾਰੀ ਜ਼ਮੀਨ ਹੈ, ਜੋ ਜੇਡੀਏ ਨੂੰ ਟਰਾਂਸਫਰ ਕੀਤੀ ਗਈ ਸੀ। ਅਸੀਂ ਉਨ੍ਹਾਂ ਨਾਲ ਹਮਦਰਦੀ ਰੱਖਦੇ ਹਾਂ। ਦੇਖਦੇ ਹਾਂ ਕੀ ਕੀਤਾ ਜਾ ਸਕਦਾ ਹੈ, ਪਰ ਸਾਨੂੰ ਮੁਹਿੰਮ ਚਲਾਉਣੀ ਪਵੇਗੀ। ਪਰਿਵਾਰ ਅਤੇ ਉਨ੍ਹਾਂ ਦੇ ਵਕੀਲ ਦਾ ਕਹਿਣਾ ਹੈ ਕਿ ਸੈਸ਼ਨ ਕੋਰਟ ਜੰਮੂ ਦੇ ਯਥਾ-ਸਥਿਤੀ ਦੇ ਹੁਕਮ ਦੇ ਬਾਵਜੂਦ ਮਕਾਨਾਂ ਨੂੰ ਢਾਹ ਦਿੱਤਾ ਗਿਆ ਸੀ।
ਉਨ੍ਹਾਂ ਨੂੰ ਸਿਰਫ਼ ਇਸ ਲਈ ਵਾਂਝਾ ਰੱਖਿਆ ਗਿਆ ਹੈ ਕਿਉਂਕਿ ਉਹ ਗ਼ਰੀਬ ਲੋਕ ਹਨ ਤੇ ਕੋਈ ਉਨ੍ਹਾਂ ਦੀ ਗੱਲ ਨਹੀਂ ਸੁਣਦਾ। ਜੇਕਰ ਕਾਨੂੰਨ ਦਾ ਰਾਜ ਹੁੰਦਾ ਤਾਂ ਸਰਕਾਰ ਨੇ ਉਨ੍ਹਾਂ ਨੂੰ ਢਾਹੁਣ ਤੋਂ ਪਹਿਲਾਂ ਨੋਟਿਸ ਜਾਰੀ ਕੀਤਾ ਹੁੰਦਾ। ਇਸ ਤੋਂ ਇਲਾਵਾ ਵਧੀਕ ਸੈਸ਼ਨ ਜੱਜ ਵੱਲੋਂ ਮਾਰਚ ਤਕ ਸਥਿਤੀ ਜਿਉਂ ਦੀ ਤਿਉਂ ਹੈ, ਪਰ ਜੇਡੀਏ ਸ਼ੇਖ ਸ਼ਕੀਲ ਅਹਿਮਦ, ਵਕੀਲ ਜੰਮੂ-ਕਸ਼ਮੀਰ ਹਾਈ ਕੋਰਟ ਨੇ ਕਿਹਾ। ਜੰਮੂ 'ਚ ਦੱਖਣਪੰਥੀ ਸਮੂਹਾਂ ਨੇ ਢਾਹੁਣ ਦੀ ਮੁਹਿੰਮ ਦਾ ਸਮਰਥਨ ਕੀਤਾ ਤੇ ਕਿਹਾ ਕਿ ਉਹ ਜੰਮੂ ਦੇ ਰੂਪ ਨਗਰ 'ਚ ਸ਼ਾਹੀਨ ਬਾਗ ਕਿਸਮ ਦਾ ਪ੍ਰਦਰਸ਼ਨ ਨਹੀਂ ਹੋਣ ਦੇਣਗੇ ਪਰ ਹਿੰਦੂ ਤੇ ਸਿੱਖ ਆਗੂਆਂ ਸਮੇਤ ਕਈ ਸਮੂਹ ਗੁੱਜਰਾਂ ਤੇ ਬੇਕਰਵਾਲਾਂ ਦੇ ਨਾਲ ਧਰਨੇ 'ਚ ਸ਼ਾਮਲ ਹੋਏ ਹਨ।