ਬਾਸਕਟਬਾਲ – ਟੋਰਾਂਟੋ ਰੈਪਟਰਸ ਪੁੱਜਾ ਕਾਨਫਰੰਸ ਫਾਈਨਲ ਵਿੱਚ

by

ਟੋਰਾਂਟੋ ,14 ਮਈ , ਰਣਜੀਤ ਕੌਰ ( NRI MEDIA )

ਟੋਰਾਂਟੋ ਰੈਪਟਰਸ ਨੇ ਫਿਲਾਡੇਲਫੀਆ ਸਿਕਸਰਸ ਨੂੰ 92-90 ਨਾਲ ਹਰਾ ਕੇ ਫਰਾਂਚਾਇਸ ਇਤਿਹਾਸ ਵਿਚ ਦੂਜੀ ਵਾਰੀ ਪੂਰਬੀ ਕਾਨਫਰੰਸ ਦੇ ਫਾਈਨਲ ਵਿੱਚ ਪਹੁੰਚਣ ਵਿਚ ਸਫਲਤਾ ਹਾਸਲ ਕੀਤੀ ਹੈ , ਬੁੱਧਵਾਰ ਨੂੰ ਮਿਲਵਾਉਕੇ ਵਿਚ ਸ਼ੁਰੂ ਹੋਣ ਵਾਲੇ ਫਾਈਨਲ ਮੈਚ ਵਿਚ ਰੈਪਟਰਜ਼ ਹੁਣ ਬਕਸ ਦਾ ਸਾਹਮਣਾ ਕਰਨਗੇ ਜਿਨ੍ਹਾਂ ਨੇ ਬੋਸਟਨ ਨੂੰ ਪੰਜ ਗੇਮਾਂ ਵਿਚ ਹੀ ਬਾਹਰ ਕੱਢ ਦਿੱਤਾ ਸੀ , ਲਿਉਨਾਰਡ ਨੇ ਚੋਥੇ ਕ੍ਵਾਰਟਰ ਵਿਚ 41 ਵਿਚੋ 15 ਅੰਕ ਲਏ ਅਤੇ ਗੇਮ ਖਤਮ ਹੋਣ ਤੋਂ ਪਹਿਲਾ ਕੋਨੇ ਵਲੋਂ ਲਗਾਏ ਜੰਪ ਸ਼ੋਟ ਨੇ ਰੈਪਟਰਜ਼ ਨੂੰ ਇਹ ਗੇਮ ਜਿਤਾ ਦਿੱਤੀ , ਇਸ ਤੋਂ ਇਲਾਵਾ ਸਰਗੇ ਇਬਾਕਾ ਨੇ 11 ਪੁਆਇੰਟ ਅਤੇ 8 ਰਿਬਾਊਂਡ, ਪਾਸਕਲ ਸਿਆਕਮ ਨੇ 11 ਪੁਆਇੰਟ ਅਤੇ 11 ਬੋਰਡ ਨਾਲ ਖਤਮ ਕੀਤਾ, ਕਾਇਲ ਲੋਰੀ ਨੇ 10 ਪੁਆਇੰਟਾਂ ਅਤੇ ਮਾਰਕ ਗਾਸੋਲ ਨੇ 7 ਪੁਆਇੰਟਾਂ ਨਾਲ 11 ਰਿਬਾਊਂਡ ਪ੍ਰਾਪਤ ਕੀਤੇ।


ਦੂਜੇ ਪਾਸੇ ਫਿਲਾਡੇਲਫਿਆ ਦੇ ਪੰਜੋ ਸਟਾਰਟਰਜ਼ ਨੇ ਡਬਲ ਅੰਕਾ ਨਾਲ ਗੇਮ ਖਤਮ ਕੀਤੀ ਜਿਸ ਵਿਚ ਜੋਏਲ ਐਂਬਿੱਡ ਨੇ 21 ਪੁਆਇੰਟ ਅਤੇ ਜਿੰਮੀ ਬਟਲਰ ਦੇ 16 ਪੁਆਇੰਟ ਸਨ , ਰੈਪਟਰਸ ਨੇ ਪੋਸਟ ਸੀਜ਼ਨ ਵਿਚ  ਆਪਣੇ 125-89 ਗੇਮ 5 ਵਿਚ  ਜਿੱਤ ਦਾ ਫਰਾਂਚਾਇਸ ਰਿਕਾਰਡ ਬਣਾਇਆ ਪਰ ਓਹਨਾ ਨੇ ਸੀਰੀਜ਼ ਨੂੰ ਫਿਲੀ ਵਿਚ ਅਸਾਨੀ ਨਾਲ 6 ਗੇਮਾਂ ਵਿਚ ਖਤਮ ਕਰਨ ਦੀ ਬਜਾਏ ਵੈਲਸ ਫਰਗੋ ਸੈਂਟਰ ਦੇ ਵੀਰਵਾਰ ਦੀ ਗੇਮ 6 ਵਿਚ ਫੈਸਲੇ ਨੂੰ 112-101 ਤਕ ਡ੍ਰੌਪ ਕਰ ਦਿੱਤਾ।

ਗੇਮ ਦੇ ਪਹਿਲੇ ਅੱਧ ਵਿਚ ਦੋਨਾਂ ਟੀਮਾਂ ਵਿਚੋ ਕਿਸੇ ਵੀ ਟੀਮ ਨੂੰ ਡਬਲ ਅੰਕ ਪ੍ਰਾਪਤ ਨਹੀਂ ਹੋਏ  ਆਰ ਜਦੋਂ ਗਾਸੋਲ਼ ਨੇ ਤੀਜੇ ਕੁਆਰਟਰ ਵਿਚ 9:28 ਤੇ ਸਕੋਰ ਕੀਤਾ ਤਾਂ ਟੋਰੰਟੋ 9 ਪੁਆਇੰਟਾਂ ਨਾਲ ਅੱਗੇ ਨਿਕਲ ਗਿਆ ਅਤੇ ਗੇਮ ਦੇ ਆਖਿਰੀ 12 ਮਿੰਟਾ ਵਿਚ ਲਿਉਨਾਰਡ ਨੇ ਪੰਜ ਸਿੱਧੇ ਪੁਆਇੰਟ ਸਕੋਰ ਕਰਕੇ ਟੀਮ ਨੂੰ ਜਿੱਤ ਦਿਵਾਈ , ਟੋਰੰਟੋ ਦੇ ਕੋਚ ਨਿਕ ਨਰਸ ਨੇ ਕਿਹਾ ਕਿ ਲੰਬੇ ਕੋਚਿੰਗ ਕਰੀਅਰ ਵਿਚ ਇਹ ਸੱਚਮੁੱਚ ਹੀ ਬਹੁਤ ਵਡਾ ਪਲ ਹੈ ਮੇਰੇ ਲਈ।ਮੈਂ ਹੁਣ ਵੀ ਸੋਚਦਾ ਹਾਂ ਜਦੋਂ ਪਹਿਲੀ ਵਾਰੀ ਮੈਂ 2000 ਵਿਚ ਮੈਨਚੇਸਟਰ ਜਿਆਂਟਸ ਨੂੰ ਬਰਮਿੰਘਮ ਬੁੱਲੇਟਸ ਦੇ ਖਿਲਾਫ ਖੇਡਣ ਲਈ ਕੋਚਿੰਗ ਦੀ ਤਿਆਰੀ ਕਰ ਰਿਹਾ ਸੀ ਉਹ ਪਲ ਬਹੁਤ ਕੀਮਤੀ ਸੀ।

ਰੈਪਟਰਜ਼ ਪਿਛਲੀਆ ਗੇਮ 7 ਵਿਚੋ ਪੰਜ ਵਿਚ ਜਿੱਤ ਚੁੱਕੇ ਹਨ ਹਾਲ ਹੀ 2016 ਵਿਚ ਜਦੋਂ ਲੋਰੀ ਨੇ 35 ਸਕੋਰ ਕੀਤੇ ਸਨ ਤਾਂ ਟੋਰੰਟੋ ਨੇ ਮਿਆਮੀ ਨੂੰ ਹਰਾ ਕੇ ਕਾਨਫਰੰਸ ਫਾਈਨਲ ਵਿੱਚ ਪਹੁੰਚਣ ਵਿਚ ਸਫਲਤਾ ਹਾਸਲ ਕੀਤੀ ਸੀ , 2001 ਵਿਚ ਰੈਪਟਰਜ਼ ਫਿਲਡੇਲਫਿਆ ਤੋ 88-87 ਨਾਲ ਹਾਰੇ ਸਨ ।