ਟੋਰਾਂਟੋ ਕੈਟ ਰੇਸਕਿਊ – ਇੱਕ ਘਰ ਵਿੱਚੋਂ ਮਿਲੀਆਂ 300 ਤੋਂ ਜ਼ਿਆਦਾ ਬਿੱਲੀਆਂ

by

ਟੋਰਾਂਟੋ ,07 ਮਈ (ਰਣਜੀਤ ਕੌਰ): 

ਟੋਰਾਂਟੋ ਕੈਟ ਰੇਸਕਿਊ ਨੇ ਦਸਿਆ ਕਿ ਉੱਤਰੀ ਯਾਰਕ ਦੇ ਇੱਕ ਨਿਵਾਸੀ ਵਲੋਂ ਉਸ ਦੇ ਅਪਾਰਟਮੈਂਟ ਵਿਚ 300 ਬਿੱਲੀਆਂ ਜਮਾ ਹੋਣ ਬਾਰੇ ਪਤਾ ਚਲਿਆ , ਸੰਸਥਾ ਦੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਇਕ ਪੋਸਟ ਦੇ ਮੁਤਾਬਕ ਇਕ ਮਹੀਨੇ ਵਿੱਚ ਇਹ ਦੂਸਰੀ ਸਭ ਤੋਂ ਵੱਡੀ ਬਿੱਲੀਆਂ ਜਮਾ ਕਰਨ ਵਾਲੀ ਸਥਿਤੀ ਸਾਹਮਣੇ ਆਈ ਹੈ , ਕੈਟ ਰੇਸਕਿਊ ਨੇ ਟੋਰਾਂਟੋ ਦੇ ਨਿਵਾਸੀਆਂ ਨੂੰ ਜ਼ਿਆਦਾ ਬਿੱਲੀਆਂ ਨਾ ਰੱਖਣ ਦੀ ਗੁਜ਼ਾਰਿਸ਼ ਕੀਤੀ ਹੈ |


ਉਨਾਂ ਇਹ ਵੀ ਦਸਿਆ ਕਿ ਓਹਨਾ ਨੇ ਟੋਰਾਂਟੋ ਅਨਿਮਲ ਸਰਵਿਸਿਜ਼ ਨਾਲ ਮਿਲ ਕੇ ਅਪਾਰਟਮੈਂਟ ਵਿਚੋ 70 ਬਿੱਲੀਆਂ ਨੂੰ ਸ਼ਨੀਵਾਰ ਨੂੰ ਕੱਢ ਲਿਆ ਗਿਆ ਸੀ ਸਾਰੀਆ ਬਿੱਲੀਆਂ ਆਪਣੇ ਫੋਸਟਰ ਘਰਾ ਵਿੱਚ ਬਿਲਕੁਲ ਠੀਕ ਹਨ, ਬਾਕੀ ਬਚੀਆ  ਬਿੱਲੀਆਂ ਨੂੰ ਐਤਵਾਰ ਨੂੰ ਕਢਿਆ ਗਿਆ ਹੈ |

‌ਟੀਸੀਆਰ ਦੀ ਐਗਜ਼ਕਿਊਟਿਵ ਡਾਇਰੈਕਟਰ ਬਲਿੰਡੇ ਵੰਦਰਾਲੁਇਸ ਨੇ ਦਸਿਆ ਕਿ ਟੋਰਾਂਟੋ ਐਨੀਮਲ ਸਰਵਿਸਿਜ਼ ਨੂੰ ਪਹਿਲਾ ਸਥਿਤੀ ਬਾਰੇ ਖਬਰ ਮਿਲੀ ਸੀ ਫੇਰ ਉਨ੍ਹਾਂ ਨੇ ਟੀਸੀਆਰ ਨੂੰ ਮਦਦ ਲਈ ਬੁਲਾਇਆ ,ਉਨਾ ਦਸਿਆ ਕਿ ਇਹ ਫੌਸਟਰ ਹੋਮਸ ਅਤੇ ਵਲੰਟੀਅਰ ਦਾ ਨੈਟਵਰਕ ਹੈ ਜੋ ਕਿ ਬਿੱਲੀਆਂ ਨੂੰ ਫੌਸਟਰ ਹੋਮਸ ਵਿਚ ਰੱਖਣ ਦੀ ਆਗਿਆ ਦਿੰਦਾ ਹੈ।

ਵੈਨਡੇਰਸੇਨਲੁਇਸ ਨੇ ਦਸਿਆ ਕਿ ਉਨਾ ਨੇ ਸੋਚਿਆ ਸੀ ਕਿ ਅਪਾਰਟਮੈਂਟ ਵਿਚ 70 ਬਿੱਲੀਆਂ ਸਨ ਪਰ ਉਥੇ ਜਾ ਕੇ ਪਤਾ ਚਲਿਆ ਕਿ ਉਥੇ 300 ਤੋ ਵੀ ਜਿਆਦਾ ਬਿੱਲੀਆਂ ਸਨ ,ਇਸ ਤੋਂ ਇਲਾਵਾ ਗਰੁੱਪ ਵਿਚ ਕੁਝ ਗਰਭਵਤੀ ਬਿੱਲੀਆਂ ਵੀ ਸਨ ਜੋ ਕਿ ਜਲਦੀ ਹੀ ਬਚਿਆ ਨੂੰ ਜਨਮ ਦੇਣਗੀਆਂ , ਅੱਗੇ ਗਲ ਕਰਦਿਆ ਉਨ੍ਹਾਂ ਦਸਿਆ ਕਿ ਹਾਲੇ ਕੋਈ ਵੀ ਬਿੱਲੀ ਗੋਦ ਨਹੀਂ ਦਿੱਤੀ ਗਈ ਹੈ ਕਿਉਂਕਿ ਉਨ੍ਹਾਂ ਨੂੰ ਮੈਡੀਕਲ ਦੇਖਭਾਲ ਦੀ ਜਰੂਰਤ ਹੈ, ਉਨਾ ਦਸਿਆ ਕਿ ਉਨਾ ਨੂੰ ਨਹੀਂ ਪਤਾ ਕਿ ਉਸ ਔਰਤ ਦੇ ਖਿਲਾਫ ਅਪਰਾਧਕ ਦੋਸ਼ ਦਰਜ ਹੋਣਗੇ ਜਾਂ ਨਹੀਂ।