by mediateam
18 ਫਰਵਰੀ, ਸਿਮਰਨ ਕੌਰ- (NRI MEDIA) :
ਟਾਰਾਂਟੋ (ਸਿਮਰਨ ਕੌਰ) : ਡਰੱਗ ਡੀਲਰਾਂ ਨੂੰ ਕਾਬੂ ਕਰਨ ਲਈ ਟਾਰਾਂਟੋ ਅਤੇ ਓਟਾਵਾ ਪੁਲਿਸ ਨੇ ਆਪਸ ;ਚ ਇਕ ਓਪਰੇਸ਼ਨ ਚਲਾਇਆ ਹੈ ਜਿਸ ਦਾ ਨਾਮ "Project Moses" ਰੱਖਿਆ ਗਿਆ ਹੈ ਜੋ ਖਾਸ ਕਰ ਨਸ਼ੇ ਦਾ ਧੰਧਾ ਕਰਨ ਵਾਲਿਆਂ ਨੂੰ ਫੜਨ ਲਈ ਰਚਿਆ ਗਿਆ ਹੈ | ਇਸ ਪ੍ਰੋਜੈਕਟ ਦੇ ਸਦਕੇ ਅਜੇ ਤੋਰੋਂਤਾ ਅਤੇ ਓਟਾਵਾ ਪੁਲਿਸ ਨੇ ਇਕ ਦੋਸ਼ੀ ਨੂੰ ਗਿਰਫ਼ਤਾਰ ਕਰ ਸਫਲਤਾ ਹਾਸਲ ਕੀਤੀ ਹੈ |
ਦਸ ਦਈਏ ਕਿ ਪੁਲਿਸ ਹਜੇ ਬਾਕੀ ਭਗੌੜੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਜਿਸ 'ਚ ਤਿੰਨ ਸ਼ਕੀ ਦੋਸ਼ੀਆਂ ਨੂੰ ਲੱਭਿਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਇਆ ਪੁਲਿਸ ਨੇ ਦੱਸਿਆ ਕਿ ਦੋਸ਼ੀ ਕੋਲੋਂ 6 ਹੈਂਡਗਨ, 1,016 ਗੋਲੀਆਂ ਅਤੇ ਇੱਕ ਰਾਈਫਲ ਬਰਾਮਦ ਕੀਤੀ ਗਈ ਹੈ ਅਤੇ ਇਸ ਦੇ ਨਾਲ ਨਾਲ ਉਹਨਾਂ ਨੇ ਵੱਡੀ ਮਾਤਰਾ 'ਚ ਹੈਰੋਇਨ, ਮਾਰਿਜੁਆਨਾ, ਫੈਨਟੈਨਿਲ ਅਤੇ ਕੋਕੀਨ ਨੂੰ ਵੀ ਬਰਾਮਦ ਕਰ ਲਿਆ ਹੈ |