ਅੱਜ ਦੀਆਂ ਟੌਪ 5 ਖ਼ਬਰਾਂ – ਜਿਨ੍ਹਾਂ ਤੇ ਰਹੇਗੀ ਨਜ਼ਰ ( 21-06-2019 )

by

ਕੈਨੇਡੀਅਨ ਪੰਜਾਬੀ ਮੀਡੀਆ ਲੈ ਕੇ ਆਉਂਦਾ ਹੈ ਤੁਹਾਡੇ ਲਈ ਤੇਜ਼ ਅਤੇ ਨਿਰਪੱਖ ਖਬਰਾਂ 

ਅੱਜ ਦੀਆਂ ਟੌਪ 5 ਖ਼ਬਰਾਂ ( 21-06-2019 )


1.. ਅੱਜ ਹੈ ਅੰਤਰਾਸ਼ਟਰੀ ਯੋਗ ਦਿਵਸ - ਦੁਨੀਆ ਭਰ ਦੇ ਦੇਸ਼ਾਂ ਵਿਚ ਹਰ ਭਾਈਚਾਰਾ ਕਰ ਰਿਹਾ ਹੈ ਯੋਗ 

ਅੱਜ ਭਾਰਤ ਸਮੇਤ ਸੰਸਾਰ ਦੇ ਹਰ ਦੇਸ਼ਾਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ , ਅੰਤਰਰਾਸ਼ਟਰੀ ਯੋਗਾ ਦਿਵਸ 2019 ਦੇ ਮੌਕੇ ਤੇ ਦੁਨੀਆਂ ਭਰ ਵਿੱਚ ਯੋਗਾ ਅਭਿਆਸ ਲਈ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ , ਇਸ ਸਾਲ ਪੰਜਵੇਂ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ 'ਯੋਗਾ ਫਾਰ ਹਾਟ ਕੇਅਰ ' ਦੇ ਵਿਸ਼ੇ ਤੇ ਮਨਾਇਆ ਜਾ ਰਿਹਾ ਹੈ ,ਭਾਰਤ  ਵਿਚ ਇਸਦਾ ਮੁਖ ਆਯੋਜਨ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਕੀਤਾ ਗਿਆ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੱਸਾ ਲਿਆ , ਉਨਾਂ ਨੇ ਕੁਲ 40 ਹਜ਼ਾਰ ਲੋਕਾਂ ਨਾਲ ਮਿਲ ਕੇ ਯੋਗ ਕੀਤਾ , ਇਸ ਤੋਂ ਇਲਾਵਾ ਸੰਸਾਰ ਭਰ ਵਿੱਚੋ ਯੋਗ ਕਰਨ ਦੀਆ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ |


2.. ਅਮਰੀਕਾ ਵਿਚ ਮਿਲੇ ਪ੍ਰਧਾਨਮੰਤਰੀ ਟਰੂਡੋ ਅਤੇ ਰਾਸ਼ਟਰਪਤੀ ਟਰੰਪ - ਕਈ ਮੁੱਦਿਆਂ ਤੇ ਕੀਤੀ ਗੱਲਬਾਤ 

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਾਲ ਹੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲੇ ਹਨ ,ਦੋਵੇ ਦੇਸ਼ਾਂ ਦੇ ਪ੍ਰਮੁਖਾ ਨੇ ਕਿਹਾ ਕਿ ਉਹ ਵਧੇਰੇ ਖੇਤਰਾਂ ਵਿਚ ਇਕੱਠੇ ਕੰਮ ਕਰਨ ਲਈ ਤਿਆਰ ਹਨ , ਹਾਲਾਂਕਿ ਰਾਸ਼ਟਰਪਤੀ ਟਰੰਪ ਦੇ ਜੀ7 ਸੰਮਲੇਨ ਤੋਂ ਪਾਸਾ ਵੱਟ ਲੈਣ ਮਗਰੋਂ ਇਸ ਸਹਿਯੋਗ ਦੀ ਉਮੀਦ ਬਿਲਕੁਲ ਨਹੀਂ ਸੀ , ਅਮਰੀਕਾ-ਕੈਨੇਡਾ ਦੇ ਸੰਬੰਧ ਉਤਰੀ ਅਮਰੀਕਾ ਮੁਫ਼ਤ ਵਪਾਰ ਸਮਝੌਤੇ ਦੀ ਮੁੜ ਗੱਲਬਾਤ ਵੇਲੇ ਖਰਾਬ ਹੋਏ ਸਨ ਜਿਸ ਵਿੱਚ ਟਰੰਪ ਨੇ ਕੈਨੇਡਾ ਉੱਤੇ ਵੱਡੇ ਟੈਕਸ ਲੈ ਦਿੱਤੇ ਸਨ ਪਰ ਇਕ ਵਾਰ ਫਿਰ ਪ੍ਰਧਾਨ ਮੰਤਰੀ ਟਰੂਡੋ ਅਤੇ ਅਮਰੀਕੀ ਰਾਸ਼ਟਰਪਤੀ ਟਰੰਪ ਵਿਚਕਾਰ ਹੋਈ ਇਸ ਗੱਲਬਾਤ ਨੇ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮੁੜ ਚੰਗਾ ਕੀਤਾ ਹੈ |


3.. ਪੰਜਾਬ ਦੇ ਲਗਭਗ ਹਰ ਹਿੱਸੇ ਵਿੱਚ ਮੀਹ ਪੈਣ ਨਾਲ ਮੌਸਮ ਸੁਹਾਵਣਾ - 27 ਜੂਨ ਤਕ ਛਾਏ ਰਹਿਣਗੇ ਬੱਦਲ

ਪੰਜਾਬ ਵਿੱਚ ਪੈ ਰਹੀ ਭਾਰੀ ਗਰਮੀ ਤੋਂ ਹੁਣ ਆਮ ਲੋਕ ਨੂੰ ਨਿਜਾਤ ਮਿਲਿਹਾਈ ਕਿਉਕਿ ਪੱਛਮੀ ਗੜਬੜ ਨਾਲ ਪੂਰੇ ਸੂਬੇ ਦਾ ਮੌਸਮ ਸੁਹਾਵਣਾ ਹੋ ਗਿਆ ਹੈ , ਪੰਜਾਬ ਦੇ ਲਗਭਗ ਸਾਰੇ ਜਿਲਿਆ ਵਿੱਚ ਮੀਂਹ ਪਏ ਜਿਸ ਤੋਂ ਬਾਅਦ ਕਿਸਾਨਾਂ ਦੇ ਚੇਹਰੇ ਵੀ ਖਿੜ ਗਏ ਹਨ , ਮੀਂਹ ਕਾਰਨ, ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ , ਮੌਸਮ ਵਿਭਾਗ ਦੇ ਅਨੁਸਾਰ ਇਹ ਰਾਹਤ ਬਹੁਤ ਸਮਾਂ ਨਹੀਂ ਰਹੇਗੀ , ਇਸ ਦਾ ਕਾਰਨ ਇਹ ਹੈ ਕਿ ਆਉਣ ਵਾਲੇ ਹਫ਼ਤੇ ਵਿਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ, ਪਰ ਤਾਪਮਾਨ ਵਿਚ ਜ਼ਿਆਦਾ ਰਾਹਤ ਦੀ ਕੋਈ ਆਸ ਨਹੀਂ ਹੈ , ਮੌਸਮ ਵਿਭਾਗ ਅਨੁਸਾਰ 24 ਜੂਨ ਨੂੰ ਤੂਫਾਨ ਅਤੇ ਬਾਰਸ਼ ਹੋਣ ਦੀ ਸੰਭਾਵਨਾ ਹੈ |


4.. ਇਰਾਨ ਨੇ ਅਮਰੀਕਾ ਦਾ ਡਰੋਨ ਸੁੱਟਿਆ - ਟਰੰਪ ਨੇ ਇਰਾਨ ਦੀ ਸਭ ਤੋਂ ਵੱਡੀ ਗ਼ਲਤੀ ਦੱਸਿਆ

ਅਮਰੀਕਾ ਅਤੇ ਇਰਾਨ ਨਾਲ ਜੰਗ ਲੱਗਣ ਦਾ ਖਤਰਾ ਬਣਿਆ ਹੋਇਆ ਹੈ ,ਹਾਲ ਹੀ ਦੇ ਵਿਚ ਪ੍ਰਾਪਤ ਹੋਈ ਇੱਕ ਤਾਜਾ ਖਬਰ ਅਨੁਸਾਰ ਅਮਰੀਕਾ ਦੀਆਂ ਫੌਜਾ ਨੇ ਵੀਰਵਾਰ ਰਾਤ ਇਰਾਨ ਤੇ ਹਮਲਾ ਕਰਨ ਦੀ ਪੱਕੀ ਤਿਆਰੀ ਕਰ ਲਈ ਸੀ ,  ਅਮਰੀਕਾ ਨੇ ਇਹ ਕਦਮ ਈਰਾਨ ਵੱਲੋਂ ਅਮਰੀਕਾ ਦੇ ਇਕ ਡਰੋਨ ਨੂੰ ਸੁੱਟਣ ਤੋਂ ਬਾਅਦ ਚੁੱਕਿਆ ਹੈ ਪਰ ਝੱਟ ਬਾਅਦ ਹੀ ਇਸ ਮਨਜ਼ੂਰੀ ਨੂੰ ਰੱਦ ਕਰ ਦਿਤਾ ਗਿਆ , ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਈਰਾਨ ਨੇ ਡਰੋਨ ਨੂੰ ਸੁੱਟ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਪਰ ਇਸਦੇ ਨਾਲ ਹੀ ਟਰੰਪ ਦਾ ਇਹ ਵੀ ਮੰਨਨਾ ਹੈ ਕਿ ਇਹ ਸ਼ਾਇਦ ਕੋਈ ਸੋਚੀ ਸਮਝੀ ਸਾਜਿਸ਼ ਨਹੀ ਬਲਕਿ ਈਰਾਨ ਦੀ ਮੂਰਖਤਾ ਭਰੀ ਗਲਤੀ ਹੈ |


5.. ਜਲਦ ਬਦਲਿਆ ਜਾ ਸਕਦਾ ਹੈ ਕਾਂਗਰਸ ਦਾ ਪ੍ਰਧਾਨ - ਰਾਹੁਲ ਗਾਂਧੀ ਨੇ ਅਹੁਦਾ ਸੰਭਾਲਣ ਤੋਂ ਕੀਤੀ ਨਾਂਹ 

ਭਾਰਤ ਦੀ ਸਭ ਤੋਂ ਪੁਰਾਣੀ ਰਾਜਨੀਤਿਕ ਪਾਰਟੀ " ਇੰਡੀਅਨ ਨੈਸ਼ਨਲ ਕਾਂਗਰਸ " ਦੇ ਮਜੂਦਾ ਪ੍ਰਧਾਨ " ਰਾਹੁਲ ਗਾਂਧੀ " ਨੂੰ ਜਲਦ ਹੀ ਬਦਲਿਆ ਜਾ ਸਕਦਾ ਹੈ , ਉਨਾਂ ਦੀ ਜਗ੍ਹਾ ਪਾਰਟੀ ਦੇ ਕਿਸੇ ਸੀਨੀਅਰ ਨੇਤਾ ਨੂੰ ਪਾਰਟੀ ਦੀ ਕਮਾਨ ਮਿਲ ਸਕਦੀ ਹੈ , ਇਸ ਲੜੀ ਵਿੱਚ ਰਾਜਸਥਾਨ ਦੇ ਮੁੱਖਮੰਤਰੀ ਅਸ਼ੋਕ ਗਹਿਲੋਤ ਦਾ ਨਾਮ ਸਭ ਤੋਂ ਅੱਗੇ ਹੈ ,  ਹਾਲਾਂਕਿ ਇਹ ਤਸਵੀਰ ਸਪੱਸ਼ਟ ਨਹੀਂ ਹੈ ਕਿ ਕੀ ਅਸ਼ੋਕ ਗਹਿਲੋਤ ਹੀ ਕਾਂਗਰਸ ਦੇ ਪ੍ਰਧਾਨ ਹੋਣਗੇ ਜਾਂ ਦੋ ਜਾਂ ਤਿੰਨ ਹੋਰ ਕਾਰਜਕਾਰਨੀ ਪ੍ਰਧਾਨ ਨਿਯੁਕਤ ਕੀਤੇ ਜਾਣਗੇ, ਪਰ ਇਹ ਨਿਸ਼ਚਿਤ ਹੈ ਕਿ ਅਗਲੇ ਕੁਝ ਦਿਨਾਂ 'ਚ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਸਕਦਾ ਹੈ ਜੋ ਗਾਂਧੀ ਪਰਿਵਾਰ ਤੋਂ ਨਹੀਂ ਹੋਵੇਗਾ |


ਹੋਰਨਾਂ ਤੇਜ਼ ਖਬਰਾਂ ਲਈ ਜੁੜੇ ਰਹੇ ਕੈਨੇਡੀਅਨ ਮੀਡੀਆ - ਯੂਨਾਈਟਿਡ ਐਨ ਆਰ ਆਈ ਪੋਸਟ ਦੇ ਨਾਲ |