ਨਵੀਂ ਦਿੱਲੀ (ਦੇਵ ਇੰਦਰਜੀਤ)- ਟੂਲਕਿਟ ਮਾਮਲੇ ਵਿੱਚ ਗ੍ਰਿਫਤਾਰ ਜਲਵਾਯੂ ਕਾਰਕੁਨ ਦਿਸ਼ਾ ਰਵੀ ਦੇ ਕੇਸ ਦੀ ਪੈਰਵੀ 3 ਸੀਨੀਅਰ ਵਕੀਲ ਕਰਨਗੇ।
ਮਿਲੀ ਜਾਣਕਾਰੀ ਮੁਤਾਬਕ ਵਰਿੰਦਾ ਭੰਡਾਰੀ, ਸੰਜਨਾ ਸ੍ਰੀਕੁਮਾਰ ਅਤੇ ਅਭਿਨਵ ਸ਼ੇਖੜੀ ਦਿਸ਼ਾ ਰਵੀ ਦਾ ਪੱਖ ਅਦਾਲਤ ਵਿੱਚ ਪੇਸ਼ ਕਰਨਗੇ। ਤਿੰਨੋਂ ਸੀਨੀਅਰ ਵਕੀਲ ਦੁਆਰਕਾ ਸਾਈਬਰ ਸੈੱਲ ਵੀ ਗਏ ਅਤੇ ਦਿਸ਼ਾ ਰਵੀ ਨੂੰ ਮਿਲੇ। ਓਥੇ ਹੀ ਦਿੱਲੀ ਪੁਲਿਸ ਇਸ ਮਾਮਲੇ ਵਿੱਚ ਨਿਕਿਤ ਜੈਕਬ ਦੀ ਵੀ ਭਾਲ ਕਰ ਰਹੀ ਹੈ।
ਦਿੱਲੀ ਪੁਲਿਸ ਸੂਤਰਾਂ ਅਨੁਸਾਰ ਖਾਲਿਸਤਾਨ ਸੰਗਠਨ ਨਾਲ ਜੁੜੇ ਪੋਇਟਿਕ ਜਸਟਿਸ ਫਾਊਂਡੇਸ਼ਨਦੇ ਐਮ ਓ ਧਾਲੀਵਾਲ ਨੇ ਆਪਣੇ ਕੈਨੇਡੀਅਨ ਸਹਿਯੋਗੀ ਪੁਨੀਤ ਰਾਹੀਂ ਨਿਕਿਤਾ ਜੈਕਬ ਨਾਲ ਸੰਪਰਕ ਕੀਤਾ। ਉਹਨਾਂ ਦੇ ਉਦੇਸ਼ ਗਣਤੰਤਰ ਦਿਵਸ ਤੋਂ ਪਹਿਲਾਂ ਕਿੱਸਿਆਂ ਅੰਦਿਲਨ ਨੂੰ ਲੈਕੇ ਟਵਿੱਟਰ ਦਾ ਤੂਫਾਨ ਪੈਦਾ ਕਰਨਾ ਸੀ। ਇਸ ਦੇ ਨਾਲ ਹੀ ਖਬਰ ਮਿਲੀ ਹੈ ਕਿ ਗਣਤੰਤਰ ਦਿਵਸ ਤੋਂ ਪਹਿਲਾਂ ਇਕ ਜ਼ੂਮ ਮੀਟਿੰਗ ਵੀ ਹੋਈ, ਜਿਸ ਵਿਚ ਐਮ.ਓ. ਧਾਲੀਵਾਲ, ਨਿਕਿਤਾ ਅਤੇ ਦਿਸ਼ਾ ਤੋਂ ਇਲਾਵਾ ਹੋਰ ਵੀ ਸ਼ਾਮਲ ਹੋਏ।