by jaskamal
8 ਅਗਸਤ, ਨਿਊਜ਼ ਡੈਸਕ (ਸਿਮਰਨ) : ਪੰਜਾਬ ਸਰਕਾਰ ਦੇ ਵੱਲੋਂ ਕੱਲ ਜਿਲਾ ਮਲੇਰਕੋਟਲਾ 'ਚ ਕਲ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸ ਦਈਏ ਕਿ ਇਸਲਾਮਿਕ ਭਾਈਚਾਰੇ ਦੇ ਵਾਸਤੇ ਮਾਨ ਸਰਕਾਰ ਵੱਲੋਂ ਇੱਕ ਅਹਿਮ ਫ਼ੈਸਲਾ ਲਿਆ ਗਿਆ ਹੈ ਅਤੇ ਕਲ ਯਾਨੀ ਕਿ 9 ਅਗਸਤ ਦਿਨ ਮੰਗਲਵਾਰ ਨੂੰ ਮੋਹਰਮ ਦੇ ਤਿਓਹਾਰ 'ਤੇ ਪੰਜਾਬ ਦੇ ਜਿਲਾ ਮਲੇਰਕੋਟਲਾ 'ਚ ਸਰਕਾਰੀ ਛੁੱਟੀ ਦਾ ਐਲਨ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਮਲੇਰਕੋਟਲਾ 'ਚ ਭਾਰੀ ਗਿਣਤੀ ਦੇ ਵਿਚ ਇਸਲਾਮ ਧਰਮ ਨੂੰ ਮਨੰਣ ਵਾਲੇ ਲੋਕ ਰਹਿੰਦੇ ਹਨ। ਅਤੇ ਉਨ੍ਹਾਂ ਦੇ ਲਈ ਕਲ ਦਾ ਦਿਨ ਸ਼ਰਧਾ ਭਰਿਆ ਦਿਨ ਹੈ। ਇਸੇ ਲਈ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਜਿਲੇ ਦੇ ਡੀ.ਸੀ ਇਹ ਹੁਕਮ ਦਿੱਤੇ ਕਿ ਕਲ ਮੋਹਰਮ ਦੇ ਦਿਨ ਜਿਲੇ ਦੇ ਸਾਰੇ ਸਰਕਾਰੀ ਦਫਤਰ, ਸਕੂਲ, ਕਾਲਜ ਬੰਦ ਰਹਿਣਗੇ। ਸਰਕਾਰ ਵੱਲੋਂ ਲਿਆ ਗਿਆ ਇਹ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ।