by vikramsehajpal
ਓਟਾਵਾ (ਦੇਵ ਇੰਦਰਜੀਤ)- 14 ਮਾਰਚ ਨੂੰ ਅਮਰੀਕਾ ਅਤੇ ਕੈਨੇਡਾ ਨਿਵਾਸੀਆਂ ਨੂੰ ਆਪਣੀਆਂ ਘੜੀਆਂ ਦੀਆਂ ਸੂਈਆਂ ਇਕ ਘੰਟਾ ਅੱਗੇ ਕਰਨੀਆਂ ਪੈਣਗੀਆਂ। ਅਮਰੀਕਾ ਅਤੇ ਕੈਨੇਡਾ ‘ਚ ਹਰ ਸਾਲ 2 ਵਾਰ ਸਮੇਂ ਚ ਤਬਦੀਲੀ ਕੀਤੀ ਜਾਂਦੀ ਹੈ।
ਪਹਿਲਾਂ ਮਾਰਚ ਦੇ ਦੂਸਰੇ ਐਤਵਾਰ ਨੂੰ ਅਤੇ ਦੂਸਰੀ ਵਾਰ ਨਵੰਬਰ ਤੇ ਪਹਿਲੇ ਐਤਵਾਰ ਨੂੰ ਸਮੇਂ ‘ਚ ਤਬਦੀਲੀ ਕੀਤੀ ਜਾਂਦੀ ਹੈ। ਯਾਨੀ ਕਿ ਮਾਰਚ ‘ਚ ਘੜੀਆਂ ਦੀਆਂ ਸੂਈਆਂ ਇਕ ਘੰਟਾ ਅਗੇ ਕਰਨੀਆਂ ਪੈਂਦੀਆਂ ਹਨ ਅਤੇ ਨਵੰਬਰ ‘ਚ ਇਕ ਘੰਟਾ ਪਿਛੇ ਕਰਨੀਆਂ ਪੈਂਦੀਆਂ ਹਨ।