ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਿੰਡ 'ਚ ਢਾਬਾ ਚਲਾ ਰਹੇ ਨੌਜਵਾਨ ਨੇ ਸਬਜ਼ੀ 'ਚ ਟਮਾਟਰ ਪਾ ਦਿੱਤਾ ਤਾਂ ਪਤਨੀ ਨੇ ਗੁੱਸੇ 'ਚ ਆ ਕੇ ਪਤੀ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੱਤੀ। ਜਦੋ ਪਤੀ ਨੇ ਜਵਾਬ ਦਿੱਤਾ ਤਾਂ ਪਤਨੀ ਗੁੱਸੇ 'ਚ ਘਰ ਛੱਡ ਆਪਣੀ ਭੈਣ ਦੇ ਘਰ ਚੱਲੀ ਗਈ। ਇਸ ਸਬੰਧੀ ਪਤੀ ਨੇ ਪੁਲਿਸ ਥਾਣੇ ਸ਼ਿਕਾਇਤ ਦਰਜ਼ ਕਾਰਵਾਈ ਹੈ।ਹੁਣ ਪੁਲੀਸ ਵਲੋਂ ਦੋਵਾਂ ਵਿਚਾਲੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਜੈਸਵਾਲ ਸਿੰਘ ਨੇ ਕਿਹਾ ਕਿ ਨੌਜਵਾਨ ਨੇ ਥਾਣੇ ਆ ਕੇ ਦੱਸਿਆ ਕਿ ਉਸ ਦੀ ਪਤਨੀ ਆਪਣੀ ਪੁੱਤ ਨਾਲ ਭੈਣ ਦੇ ਘਰ ਚੱਲੀ ਗਈ ਹੈ, ਜਦੋ ਨੌਜਵਾਨ ਤੋਂ ਕਾਰਨ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸ ਨੇ ਸਬਜ਼ੀ ਬਣਾਉਂਦੇ ਹੋਏ ਟਮਾਟਰ ਪਾ ਦਿੱਤੇ ਸਨ। ਇਸ ਕਾਰਨ ਪਤਨੀ ਗੁੱਸੇ 'ਚ ਲੜਾਈ ਕਰਕੇ ਚੱਲੀ ਗਈ ਹੈ, ਜਦੋ ਪੁਲਿਸ ਨੇ ਇਸ ਮਾਮਲੇ ਸਬੰਧੀ ਮਹਿਲਾ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਪਤੀ ਸ਼ਰਾਬ ਦੇ ਨਸ਼ੇ 'ਚ ਉਸ ਨਾਲ ਕੁੱਟਮਾਰ ਕਰਦਾ ਸੀ, ਇਸ ਗੱਲ ਤੋਂ ਉਹ ਨਾਰਾਜ਼ ਹੈ ।
by jaskamal