by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ ਪੰਜਾਬ 'ਚ ਟੋਲ ਪਲਾਜ਼ਿਆ ਨੂੰ ਬੰਦ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਟੋਲ ਪਲਾਜ਼ਾ ਕੋਈ ਲਾਜ਼ਮੀ ਟੋਲ ਨਹੀਂ ਹੈ,ਜੋ ਹਮੇਸ਼ਾ ਲਈ ਅਦਾ ਕਰਨਾ ਪਏ। CM ਮਾਨ ਨੇ ਕਿਹਾ ਆਉਣ ਵਾਲੇ ਦਿਨਾਂ ਵਿੱਚ 3 ਹੋਰ ਟੋਲ ਪਲਾਜ਼ੇ ਬੰਦ ਹੋਣਗੇ। ਉਨ੍ਹਾਂ ਨੇ ਕਿਹਾ 2 ਟੋਲ ਪਹਿਲਾਂ ਹੀ ਬੰਦ ਕਰਵਾ ਦਿੱਤੇ ਗਏ ਹਨ। ਵਿਸ਼ਵਕਰਮਾ ਦਿਵਸ ਮੌਕੇ ਲੁਧਿਆਣਾ ਤੋਂ ਰਾਜ ਪੱਧਰੀ ਸਮਾਗਮ ਦੌਰਾਨ CM ਮਾਨ ਨੇ ਕਿਹਾ ਆਉਣ ਵਾਲੇ ਦਿਨਾਂ 'ਚ ਬਹੁਤ ਫੈਸਲੇ ਲੋਕਾਂ ਦੇ ਪੱਖ 'ਚ ਹੋਣਗੇ। ਉਨ੍ਹਾਂ ਨੇ ਕਿਹਾ ਹੋਰ ਵੀ ਦੇਸ਼ਾ 'ਚ ਟੋਲ ਪਲਾਜ਼ੇ ਹਨ ਪਰ ਉਥੇ ਪੈਸੇ ਦੇਣੇ ਲਾਜ਼ਮੀ ਨਹੀ ਹਨ ,ਕਿਉਕਿ ਮੁਫ਼ਤ ਵਾਲੇ ਰਸਤੇ ਵੀ ਦਿੱਤੇ ਹੋਏ ਹਨ।