ਕਾਸਿਮਾ-ਸੀ (ਦੇਵ ਇੰਦਰਜੀਤ) : 2 ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਤੋਂ ਬਾਅਦ ਕੈਨੇਡੀਅਨ ਮਹਿਲਾ ਫੁੱਟਬਾਲ ਟੀਮ ਨੇ 1-0 ਦੇ ਫਰਕ ਨਾਲ ਅਮਰੀਕਾ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾ ਲਈ। ਕੈਨੇਡੀਅਨ ਟੀਮ ਦਾ ਦ੍ਰਿੜ ਨਿਸ਼ਚਾ ਹੈ ਕਿ ਉਹ ਇਸ ਵਾਰੀ ਤਮਗੇ ਦਾ ਰੰਗ ਸੁਨਹਿਰਾ ਕਰਕੇ ਹੀ ਸਾਹ ਲਵੇਗੀ।
ਸੋਮਵਾਰ ਨੂੰ ਅਮਰੀਕਾ ਨਾਲ ਹੋਏ ਸੈਮੀਫਾਈਨਲ ਮੁਕਾਬਲੇ ਵਿੱਚ ਜੈਸੀ ਫਲੈਮਿੰਗ ਨੇ 74ਵੇਂ ਮਿੰਟ ਵਿੱਚ ਪੈਨਲਟੀ ਕਿੱਕ ਹਾਸਲ ਕਰਕੇ ਨੂੰ 1-0 ਨਾਲ ਜਿੱਤ ਹਾਸਲ ਕਰਨ ਵਿੱਚ ਮਦਦ ਕੀਤੀ। ਇਹ ਇਤਿਹਾਸਕ ਮੈਚ ਇਬਾਰਾਕੀ ਕਾਸਿਮਾ ਸਟੇਡੀਅਮ ਵਿੱਚ ਖੇਡਿਆ ਗਿਆ। ਸ਼ੁਰੂ ਤੋਂ ਹੀ ਅਮੈਰੀਕਨ ਖਿਡਾਰਨਾਂ ਵੱਲੋਂ ਕੈਨੇਡੀਅਨ ਟੀਮ ਉੱਤੇ ਦਬਾਅ ਬਣਾ ਕੇ ਖੇਡਿਆ ਗਿਆ। ਪਰ ਆਖਰੀ ਪਲਾਂ ਵਿੱਚ ਕੈਨੇਡੀਅਨ ਖਿਡਾਰਨਾਂ ਨੇ ਪੂਰੀ ਵਾਹ ਲਾ ਕੇ ਮੈਚ ਆਪਣੇ ਨਾਂ ਕਰ ਲਿਆ।
ਹੁਣ ਫਾਈਨਲ ਮੁਕਾਬਲਾ ਸੁ਼ੱਕਰਵਾਰ ਨੂੰ ਓਲੰਪਿਕ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਸੋਮਵਾਰ ਸ਼ਾਮ ਨੂੰ ਯੋਕੋਹਾਮਾ ਸਟੇਡੀਅਮ ਵਿੱਚ ਸਵੀਡਨ ਤੇ ਆਸਟਰੇਲੀਆ ਵਿੱਚ ਖੇਡੇ ਜਾਣ ਵਾਲੇ ਸੈਮੀਫਾਈਨਲ ਵਿੱਚ ਜੇਤੂ ਰਹਿਣ ਵਾਲੀ ਟੀਮ ਨਾਲ ਕੈਨੇਡਾ ਦਾ ਮੁਕਾਬਲਾ ਫਾਈਨਲ ਲਈ ਹੋਵੇਗਾ।