by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਚੋਥਾ ਦਿਨ ਹੈ। ਸਦਨ ਵਿੱਚ ਅੱਜ ਹੰਗਾਮਾ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ CM ਮਾਨ ਦੇ ਸਦਨ ਵਿੱਚ ਪਹੁੰਚਣ ਤੇ ਕਾਂਗਰਸ ਪਾਰਟੀ ਬਾਈਕਾਟ ਕਰੇਗੀ। ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਉਨ੍ਹਾਂ ਦੇ ਆਉਣ ਤੇ ਸਦਨ ਦੀ ਕਾਰਵਾਈ ਦਾ ਬਾਈਕਾਟ ਕਰਨਗੇ। ਜਦੋ ਤੱਕ ਮੁੱਖ ਮੰਤਰੀ ਮਾਨ ਆਪਣੇ ਇਤਰਾਜ਼ਯੋਗ ਰਵਈਏ ਲਈ ਆਪਣੇ ਸਾਥੀਆਂ ਤੋਂ ਮੁਆਫੀ ਨਹੀ ਮੰਗਦੇ, ਉਦੋਂ ਤੱਕ ਕਾਂਗਰਸੀ ਵਿਧਾਇਕ ਸਦਨ 'ਚ ਸ਼ਾਮਲ ਰਹਿਣਗੇ। ਦੱਸ ਦਈਏ ਕਿ ਪੰਜਾਬ ਸਰਕਾਰ ਨੇ 10 ਮਾਰਚ ਨੂੰ ਪੰਜਾਬ ਦਾ ਬਜਟ ਪੇਸ਼ ਕਰਨਾ ਹੈ। ਬਜਟ ਸੈਸ਼ਨ ਦੌਰਾਨ ਆਪ ਸਰਕਾਰ ਤੇ ਕਾਂਗਰਸ ਵਿਧਾਇਕਾਂ ਵਿਚਾਲੇ ਮੁੜ ਬਹਿਸ ਹੋਈ ।ਭਗਵੰਤ ਮਾਨ ਪਹਿਲਾਂ ਹੀ ਕਹਿ ਚੁਕੇ ਹਨ ਕਿ ਭ੍ਰਿਸ਼ਟਾਚਾਰ ਮਾਮਲੇ 'ਚ ਕਿਸੇ ਵੀ ਕਾਂਗਰਸੀ ਆਗੂ ਨੂੰ ਨਹੀ ਬਖ਼ਸ਼ਿਆ ਜਾਵੇਗਾ।