ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਗਰਾ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਸਹੁਰੇ ਪਰਿਵਾਰ ਨੇ ਕੁੜੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਮੂੰਹ ਦਿਖਾਈ ਸਮੇ ਉਸ ਨੂੰ ਕਿੰਨਰ ਦੱਸ ਕੇ ਰਿਸ਼ਤੇਦਾਰਾਂ ਸਾਹਮਣੇ ਉਸ ਦੇ ਸਾਰੇ ਕਪੜੇ ਉਤਰਵਾ ਕੇ ਨਗਨ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪੁਲਿਸ ਅਨੁਸਾਰ ਜਦੋ ਕੁੜੀ ਨੇ ਵਿਰੋਧ ਕੀਤਾ ਤਾਂ ਉਸ ਨੂੰ ਪੇਕੇ ਘਰ ਛੱਡ ਦਿੱਤਾ ਗਿਆ। ਪੁਲਿਸ ਅਧਿਕਾਰੀ ਅਨੁਸਾਰ ਇਸ ਕੁੜੀ ਦਾ30 ਮਈ ਨੂੰ ਇਰਦਤਨਗਰ ਦੇ ਨੌਜਵਾਨ ਨਾਲ ਹੋਇਆ ਸੀ । ਕੁੜੀ ਦਾ ਦੋਸ਼ ਹੈ ਕਿ ਇਸ ਦੇ ਪਰਿਵਾਰ ਨੇ ਬਣਦਾ ਦਾਜ ਵੀ ਦਿੱਤਾ ਸੀ ਪਰ ਵਿਆਹ ਤੋਂ ਅਗਲੇ ਦਿਨ ਪਤੀ ਤੇ ਸੱਸ ਸਮੇਤ ਹੋਰ ਪਰਿਵਾਰਿਕ ਮੈਬਰਾਂ ਨੇ ਹੋਰ ਦਾਜ ਦੀ ਮੰਗ ਕੀਤੀ ਤੇ ਉਸ ਨਾਲ ਕੁੱਟਮਾਰ ਕੀਤੀ। ਕੁੜੀ ਨੇ ਦੋਸ਼ ਲਗਾਏ ਕਿ ਮੂੰਹ ਦਿਖਾਈ ਦੀ ਰਸਮ ਸਮੇ ਸਹੁਰਿਆਂ ਨੇ ਉਸ ਤੇ ਕਿੰਨਰ ਹੋਣ ਦਾ ਦੋਸ਼ ਲੱਗਾ ਕੇ ਸਾਰੇ ਰਿਸ਼ਤੇਦਾਰਾਂ ਸਾਹਮਣੇ ਨਗਨ ਕਰਵਾਇਆ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।
by jaskamal