ਨਿਊਜ਼ ਡੈਸਕ (ਰਿੰਪੀ ਸ਼ਰਮਾ) : ਖਾਲਿਸਤਾਨ ਪੱਖੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੇ ਲੀਗਲ ਕੌਂਸਲਰ ਗੁਰਪਤਵੰਤ ਸਿੰਘ ਪੰਨੂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਵੋਇਸ ਨੋਟ ਰਾਹੀਂ ਧਮਕੀ ਭਰਿਆ ਸੰਦੇਸ਼ ਜਾਰੀ ਕਰਕੇ ਮੋਹਾਲੀ 'ਚ ਹੋਏ ਹਮਲੇ ਤੋਂ ਸਬਕ ਲੈਣ ਲਈ ਕਿਹਾ ਹੈ। ਉਸਦਾ ਕਹਿਣਾ ਸੀ ਕਿ ਮੋਹਾਲੀ ਦੀ ਥਾਂ ਇਹ ਧਮਾਕਾ ਸ਼ਿਮਲਾ ਵਿਚ ਵੀ ਹੋ ਸਕਦਾ ਸੀ।
ਪੰਨੂ ਨੇ ਆਉਣ ਵਾਲੀ 6 ਜੂਨ ਨੂੰ ਹਿਮਾਚਲ ਪ੍ਰਦੇਸ਼ ਵਿੱਚ ਖਾਲਿਸਤਾਨ ਰੈਫਰੈਂਡਮ 20-20 ਦੀ ਵੋਟਿੰਗ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਨੂ ਨੇ ਧਰਮਸ਼ਾਲਾ ਅਸੈਂਬਲੀ ਕੰਪਲੈਕਸ ਵਿੱਚ ਖਾਲਿਸਤਾਨ ਦੇ ਝੰਡੇ ਝੁਲਾਉਣ ਦੀ ਘਟਨਾ ਦੀ ਵੀ ਜ਼ਿੰਮੇਵਾਰੀ ਲਈ ਹੈ।
ਕੇਂਦਰ ਸਰਕਾਰ ਨੇ 2019 'ਚ ਪਾਬੰਦੀ ਲਗਾ ਦਿੱਤੀ ਸੀ। ਇਹ ਸੰਗਠਨ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਰਹਿੰਦਾ ਹੈ ਅਤੇ ਇਸੇ ਕਾਰਨ ਸੁਰਖੀਆਂ ਵਿੱਚ ਵੀ ਰਹਿੰਦਾ ਹੈ। ਹਿਮਾਚਲ 'ਚ ਵਿਧਾਨ ਸਭਾ ਦੇ ਮਨ ਗੇਟ 'ਤੇ ਖਾਲਿਸਤਾਨੀ ਝੰਡਾ ਲਹਿਰਾਉਣ ਦੇ ਦੋਸ਼ 'ਚ ਪੁਲਿਸ ਨੇ ਗੁਰਪਤਵੰਤ ਸਿੰਘ ਪੰਨੂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।