by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ : ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ CM ਮਾਨ ਵਲੋਂ ਅਪਰਾਧਾਂ ਨੂੰ ਰੋਕਣ ਲਈ ਹਥਿਆਰਾਂ ਦੀਆਂ ਵੀਡਿਓਜ਼ ਤੱਕ ਪਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਪਰ ਹੁਣ ਲੱਗਦਾ ਹੈ ਕਿ ਲੋਕਾਂ 'ਚ ਸਰਕਾਰ ਦੀ ਸਖ਼ਤੀ ਦਾ ਕੋਈ ਅਸਰ ਨਹੀਂ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਿਸ 'ਚ ਦੇਖਿਆ ਜਾ ਸਕਦਾ ਹੈ, ਇੱਕ ਸਖਸ਼ ਆਪਣੀ ਗੱਡੀ ਨੂੰ ਸਾਈਡ ਨਾ ਮਿਲਣ ਕਾਰਨ ਬਾਜ਼ਾਰ 'ਚ ਬੰਦੂਕ ਕੱਢ ਕੇ ਲੋਕਾਂ ਨੂੰ ਆਪਣੀਆਂ ਗੱਡੀਆਂ ਸਾਈਡ ਕਰਨ ਲਈ ਕਹਿੰਦਾ ਹੈ। ਇਸ ਘਟਨਾ ਦੀ ਕੋਲ ਖੜ੍ਹੇ ਵਿਅਕਤੀ ਨੇ ਵੀਡੀਓ ਬਣਾ ਲਈ । ਫਿਲਹਾਲ ਕਿਸੇ ਵੀ ਉਚ ਅਧਿਕਾਰੀ ਵਲੋਂ ਇਸ ਮਾਮਲੇ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।