ਟੀ.ਐੱਲ.ਪੀ.ਨੇਤਾ ਸਾਦ ਰਿਜ਼ਵੀ ਪਾਕਿ ਸਰਕਾਰ ਵਲੋਂ ਰਿਹਾਅ

by vikramsehajpal

ਇਸਲਾਮਾਬਾਦ (ਦੇਵ ਇੰਦਰਜੀਤ) : 12 ਅਪ੍ਰੈਲ ਤੋਂ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿਚ ਬੰਦ ਸਾਦ ਹੁਸੈਨ ਰਿਜ਼ਵੀ ਨੂੰ ਰਿਹਾਅ ਕਰਨ ਦਾ ਫ਼ੈਸਲਾ ਸੋਮਵਾਰ ਨੂੰ ਪਾਕਿਸਤਾਨੀ ਅੰਦਰੂਨੀ ਮੰਤਰੀ ਦੀ ਕੱਟੜਪੰਥੀ ਸੰਗਠਨ ਦੇ ਨਾਲ ਹੋਈ ਗੱਲਬਾਤ ਦੇ ਬਾਅਦ ਲਿਆ ਗਿਆ।ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਕੱਟੜਪੰਥੀਆਂ ਅੱਗੇ ਗੋਡੇ ਟੇਕਦੇ ਹੋਏ ਦੰਗਿਆਂ ਦੇ ਦੋਸ਼ੀ ਤਹਿਰੀਕ-ਏ-ਲਬੈਕ ਮੁਖੀ ਸਾਦ ਹੁਸੈਨ ਰਿਜ਼ਵੀ ਨੂੰ ਰਿਹਾਅ ਕਰ ਦਿੱਤਾ ਹੈ।

ਇਸ ਬੈਠਕ ਵਿਚ ਹੋਏ ਸਮਝੌਤੇ ਮੁਤਾਬਕ, ਪਾਕਿਸਤਾਨੀ ਸਰਕਾਰ ਅੱਜ ਸੰਸਦ ਦੇ ਵਿਸੇਸ਼ ਸੈਸ਼ਨ ਵਿਚ ਫ੍ਰਾਂਸੀਸੀ ਰਾਜਦੂਤ ਦੇ ਦੇਸ਼ ਨਿਕਾਲੇ ਵਾਲੇ ਪ੍ਰਸਤਾਵ 'ਤੇ ਵੋਟਿੰਗ ਕਰਵਾਉਣ ਜਾ ਰਹੀ ਹੈ।ਪੰਜਾਬ ਜੇਲ੍ਹ ਵਿਭਾਗ ਦੇ ਜਨਸੰਪਰਕ ਅਧਿਕਾਰੀ ਅਤੀਕ ਅਹਿਮਦ ਨੇ ਸਾਦ ਹੁਸੈਨ ਦੀ ਰਿਹਾਈ ਦੀ ਅੱਜ ਪੁਸ਼ਟੀ ਕੀਤੀ ਹੈ। ਰਿਹਾਅ ਹੋਣ ਦੇ ਕੁਝ ਸਮੇ ਬਾਅਦ ਰਿਜ਼ਵੀ ਲਾਹੌਰ ਦੇ ਯਤੀਮ ਖਾਨਾ ਚੌਂਕ ਗਿਆ, ਜਿੱਥੇ ਉਹ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰ ਸਕਦਾ ਹੈ।

ਸਰਕਾਰ ਨੇ ਪਿਛਲੇ ਸਾਲ ਨਵੰਬਰ ਵਿਚ ਸਾਦ ਰਿਜ਼ਵੀ ਨਾਲ ਫ੍ਰਾਂਸੀਸੀ ਰਾਜਦੂਤ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਦਾ ਸਮਝੌਤਾ ਕੀਤਾ ਸੀ ਪਰ ਜਦੋਂ ਸਮੇਂ ਸੀਮਾ ਪੂਰੀ ਹੋਣ ਦੇ ਬਾਅਦ ਵੀ ਇਸ 'ਤੇ ਫ਼ੈਸਲਾ ਨਹੀਂ ਲਿਆ ਗਿਆ ਉਦੋਂ ਸਾਦ ਹੁਸੈਨ ਆਪਣੇ ਸਮਰਥਕਾਂ ਨਾਲ ਸੜਕਾਂ 'ਤੇ ਉਤਰ ਆਇਆ।