ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲੌਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਕੰਮ ਦਾ ਬੋਝ ਹੋਣ ਕਾਰਨ ਇੱਕ ਬੀ. ਡੀ. ਪੀ. ਓ ਦਫਤਰ 'ਚ ਤਾਇਨਾਤ ਸਰਕਾਰੀ ਕਲਰਕ ਅਰਸ਼ਦੀਪ ਸਿੰਘ ਨੇ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਅਰਸ਼ਦੀਪ ਸਿੰਘ ਕਾਫੀ ਸਮੇ ਤੋਂ ਲਾਪਤਾ ਸੀ ।ਮ੍ਰਿਤਕ ਦਾ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸ ਨੇ ਘਰ ਮਹੀਨਾ ਪਹਿਲਾਂ ਪੁੱਤ ਨੇ ਜਨਮ ਲਿਆ ਸੀ। ਸਰਕਾਰੀ ਵਿਭਾਗਾਂ 'ਚ ਸਟਾਫ ਦੀ ਕਮੀ ਹੋਣ ਕਾਰਨ ਕੰਮ ਦਾ ਬੋਝ ਦੂਜੇ ਅਧਿਕਾਰੀਆਂ 'ਤੇ ਪੈ ਰਿਹਾ ਹੈ ।
ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਲਾਪਤਾ ਸਥਾਨਕ ਬੀ. ਡੀ. ਪੀ. ਓ ਦਫਤਰ 'ਚ ਤਾਇਨਾਤ ਸਰਕਾਰੀ ਕਲਰਕ ਅਰਸ਼ਦੀਪ ਸਿੰਘ ਦੀ ਹਰਿਆਣਾ ਦੇ ਸ਼ਹਿਰ ਅੰਬਾਲਾ ਦੀ ਨਹਿਰ 'ਚ ਤਰਦੀ ਹੋਈ ਲਾਸ਼ ਮਿਲੀ। ਅਰਸ਼ਦੀਪ ਸਿੰਘ ਕੁਝ ਦਿਨ ਪਹਿਲਾਂ ਹੀ ਘਰੋਂ ਸਰਕਾਰੀ ਦਫਤਰ 'ਚ ਡਿਊਟੀ ਦੇਣ ਗਿਆ ਸੀ, ਜੋ ਉੱਥੇ ਹਾਜ਼ਰੀ ਲਗਵਾਉਣ ਤੋਂ ਬਾਅਦ ਆਪਣਾ ਮੋਟਰਸਾਈਕਲ ਛੱਡ ਕੇ ਲਾਪਤਾ ਹੋ ਗਿਆ ਸੀ। ਜਿਸ ਦੀ ਲਾਸ਼ ਨੂੰ ਪੁਲਿਸ ਨੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇ ਦਾਦਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਬਹੁਤ ਨੇਕ ਦਿਲ ਦਾ ਇਨਸਾਨ ਸੀ । ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਹੀ ਪਰਿਵਾਰ ਨੂੰ ਚਲਾ ਰਿਹਾ ਸੀ। ਉਹ ਹਮੇਸ਼ਾ ਬੋਲਦਾ ਸੀ ਕਿ ਉਸ 'ਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।