ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਮਦੰਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨੌਜਵਾਨ ਵਰਿੰਦਰ ਕੁਮਾਰ ਨੇ ਆਪਣੀ ਪ੍ਰੇਮਿਕਾ ਤੋਂ ਤੰਗ ਹੋ ਕੇ ਆਪਣੇ ਪਿੰਡ ਮਾੜੀ ਵਿਖੇ ਜਾ ਕੇ ਜ਼ਹਿਰ ਖਾ ਖ਼ੁਦਕੁਸ਼ੀ ਕਰ ਲਈ। ਪੁਲਿਸ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਵਰਿੰਦਰ ਬਾਘਾਪੁਰਾਣਾ ਦਾ ਰਹਿਣ ਵਾਲਾ ਸੀ ਤੇ ਉਹ ਕਚਹਿਰੀ ਵਿੱਚ ਕੰਮ ਕਰਦਾ ਸੀ। ਮ੍ਰਿਤਕ ਦੇ ਪਿਤਾ ਚਰਨਜੀਤ ਨੇ ਕਿਹਾ ਕਿ ਉਸ ਦੇ ਪੁੱਤ ਦਾ ਹਾਲੇ ਵਿਆਹ ਨਹੀ ਹੋਇਆ ਸੀ ਤੇ ਉਸ ਦੇ ਪਿੰਡ ਦੀ ਇੱਕ ਕੁੜੀ ਨਾਲ ਨਾਜਾਇਜ਼ ਪ੍ਰੇਮ ਸਬੰਧ ਸਨ।
ਉਹ ਕੁੜੀ ਉਸ ਨੂੰ ਕਾਫੀ ਸਮੇ ਤੋਂ ਬਲੈਕਮੇਲ ਕਰ ਰਹੀ ਸੀ। ਜਿਸ ਕਾਰਨ ਪੁੱਤ ਨੇ ਪ੍ਰੇਸ਼ਾਨ ਹੋ ਕੇ ਅੱਜ ਜੀਵਨ ਲੀਲਾ ਖ਼ਤਮ ਕਰ ਲਈ ।ਜਾਣਕਾਰੀ ਅਨੁਸਾਰ ਪ੍ਰੇਮਿਕਾ ਦੇ ਘਰ ਕੋਲ ਉਸ ਦੀ ਲਾਸ਼ ਸਕੂਲ ਦੀ ਕੰਧ ਨਾਲ ਪਈ ਮਿਲੀ । ਜਿਸ ਤੋਂ ਬਾਅਦ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ । ਮੌਕੇ 'ਤੇ ਪਹੁੰਚ ਪੁਲਿਸ ਟੀਮ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ।