by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਟੋਰਾਂਟੋ ਦੀ ਰਹਿਣ ਵਾਲੀ ਟੀਨਾ ਸਿੰਘ ਨੇ ਆਪਣੇ ਬੱਚਿਆਂ ਲਈ Sikh Helmets ਡਿਜ਼ਾਈਨ ਕੀਤੇ ਹਨ। 3 ਬੱਚਿਆਂ ਦੀ ਮਾਂ ਟੀਨਾ ਨੇ ਕਿਹਾ ਕਿ ਮੇਰੇ ਬੱਚਿਆਂ ਨੇ ਜੂੜਾ ਰੱਖਿਆ ਹੋਇਆ ਹੈ ਤੇ ਮੈ ਚਾਹੁੰਦੀ ਹਾਂ ਮੇਰੇ ਬੱਚੇ ਜਦੋ ਬਾਹਰ ਸਾਈਕਲਿੰਗ ਕਰਦੇ ਹਨ ਤੇ ਉਹ ਸੁਰੱਖਿਅਤ ਰਹਿਣ। ਟੀਨਾ ਨੇ ਕਿਹਾ ਮੇਰੇ ਬੱਚਿਆਂ ਨੇ ਕਈ ਤਰਾਂ ਦੇ ਹੈਲਮੇਟ ਟਰਾਈ ਕੀਤੇ ਪਰ ਕੋਈ ਵੀ ਹੈਲਮੇਟ ਉਨ੍ਹਾਂ ਦੇ ਸਿਰ 'ਤੇ ਸਹੀ ਢੰਗ ਨਾਲ ਫਿੱਟ ਨਹੀ ਹੋ ਰਿਹਾ ਸੀ । ਟੀਨਾ ਨੇ ਕਿਹਾ ਕਿ ਮੈ ਨਿਰਾਸ਼ ਸੀ ਕਿ ਮੇਰੇ ਬੱਚਿਆਂ ਲਈ ਕੋਈ ਵੀ ਸੁਰੱਖਿਅਤ ਹੈਲਮੇਟ ਨਹੀ ਮਿਲ ਰਿਹਾ ਹੈ ਤੇ ਮੈ ਆਪਣੇ ਬੱਚਿਆਂ ਦੇ ਕੇਸ ਵੀ ਨਹੀਂ ਕਟਵਾਉਣਾ ਚਾਹੁੰਦੀ ਸੀ। ਜਿਸ ਨੂੰ ਧਿਆਨ 'ਚ ਰੱਖਦੇ ਹੋਏ ਮੈ ਖੁਦ ਆਪਣੇ ਬੱਚਿਆਂ ਲਈ ਹੈਲਮੇਟ ਤਿਆਰ ਕੀਤੇ ਹਨ । ਜਿਸ ਨੂੰ ਸਿੱਖ ਬੱਚੇ ਸਿਰ 'ਤੇ ਜੂੜਾ ਸਜਾ ਕੇ ਵੀ ਪਹਿਣ ਸਕਦੇ ਹਨ।