by mediateam
ਵਾਸ਼ਿੰਗਟਨ (NRI MEDIA) : ਸ਼ੁੱਕਰਵਾਰ ਨੂੰ ਅਮਰੀਕਾ ਨੇ ਚੀਨੀ ਵੀਡੀਓ ਐਪ ਟਿਕਟਾਕ ਨੂੰ ਡਾਊਨਲੋਡ ਕਰਨ ਅਤੇ ਮੈਸੇਜਿੰਗ ਅਤੇ ਭੁਗਤਾਨ ਪਲੇਟਫਾਰਮ ਵੀਚੈਟ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਸ ਬਾਰੇ ਓਹਨਾ ਦਾ ਕਹਿਣਾ ਹੈ ਕਿ ਇਨ੍ਹਾਂ ਐਪਸ ਤੋਂ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੈ।
ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਨ੍ਹਾਂ ਐਪਸ 'ਤੇ ਪਾਬੰਦੀ ਦਾ ਹੁਕਮ ਜਾਰੀ ਕੀਤਾ ਹੈ। ਡੋਨਾਲਡ ਟਰੰਪ ਦੇ ਇਸ ਹੁਕਮ ਤੋਂ ਬਾਅਦ ਹੁਣ ਅਮਰੀਕਾ ਵਿਚ ਟਿਕਟਾਕ ਤੇ ਵੀ ਚੈਟ ਐਪ ਐਤਵਾਰ ਤੋਂ ਡਾਊਨਲੋਡ ਨਹੀਂ ਕੀਤੇ ਜਾ ਸਕਣਗੇ।
ਇਹ ਵੀ ਦਸਯੋਗ ਹੈ ਕਿ ਪਿਛਲੇ ਮਹੀਨੇ ਟਰੰਪ ਨੇ ਟਿਕਟਾਕ ਤੇ ਵੀਚੈਟ 'ਤੇ ਰੋਕ ਲਗਾਉਣ ਲਈ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਸਨ, ਜਿਸਦੇ ਤਹਿਤ ਜੇਕਰ ਦੋਵੇਂ ਚੀਨੀ ਕੰਪਨੀਆਂ ਆਪਣਾ ਮਾਲਿਕਾਨਾ ਹੱਕ ਕਿਸੇ ਅਮਰੀਕੀ ਕੰਪਨੀ ਨੂੰ ਦੇ ਕੇ ਰੋਕ ਤੋਂ ਬਚ ਸਕਦੀਆਂ ਹਨ। ਇਸ ਸਮੇਂ ਟਿਕਟਾਕ ਦਾ ਮਾਲਿਕਾਨਾ ਹੱਕ ਬੀਜਿੰਗ ਸਥਿਤ ਬਾਈਟਡਾਂਸ ਕੋਲ ਹੈ।