ਵੈਨਕੂਵਰ , 29 ਜੁਲਾਈ ( NRI MEDIA )
ਕੈਨੇਡਾ ਦੇ ਮੈਟਰੋ ਵੈਨਕੂਵਰ ਦੇ ਸ਼ਹਿਰ ਪੋਰਟ ਮੂਡੀ ਵਿਚ 5 ਫਾਇਰ ਕਰੂ ਕਲਾਰਕ ਸਟ੍ਰੀਟ ਦੇ 2400 ਬਲਾਕ ਵਿਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ, ਪੋਰਟ ਮੂਡੀ ਦੇ ਅੱਗ ਬਚਾਅ ਨੇ ਕਿਹਾ ਕਿ ਇਲਾਕਾ ਵਾਸੀ ਇਸ ਥਾਂ ਤੋਂ ਦੂਰ ਹੀ ਰਹਿਣ ਅਤੇ ਉਹਨਾਂ ਦੇ ਮੁਤਾਬਿਕ ਇਲਾਕੇ ਵਿਚ ਲੱਗੀ ਅੱਗ ਟ੍ਰੈਫਿਕ ਨੂੰ ਵੀ ਪ੍ਰਭਾਵਿਤ ਕਰੇਗੀ।
ਕਲਾਰਕ ਸਟ੍ਰੀਟ ਦੀ ਰਹਿਣ ਵਾਲੀ ਇਕ ਮਹਿਲਾ ਕੋਰਿੰਨੇ ਫ੍ਰਾਂਸਿਨ ਖਾਣਾ ਖਾ ਰਹੀ ਸੀ ਜਦ ਸ਼ਾਮ ਦੇ 6:30 ਵਜੇ ਦੇ ਕਰੀਬ ਉਸਨੂੰ ਬਾਹਰ ਧੂੰਆਂ ਵਿਖਿਆ, ਜਦ ਉਸਨੇ ਜਾਨਣ ਦੀ ਕੋਸ਼ਿਸ਼ ਕੀਤੀ ਕਿ ਹੋ ਕਿ ਰਿਹਾ ਹੈ ਤਾਂ ਉਸਨੇ ਵੇਖਿਆ ਕਿ ਲੋਕ ਹਥਾਂ ਵਿਚ ਵਾਈਨ ਦੇ ਗਿਲਾਸ ਫੜ ਕੇ ਰੇਸਤਰਾਂ ਵਿੱਚੋ ਭੱਜ ਰਹੇ ਸਨ, ਜਲਦ ਹੀ ਬਿਸਟਰੋ ਇਮਾਰਤ ਨੂੰ ਅੱਗ ਦੀ ਲਪਟਾਂ ਦੇ ਘੇਰ ਲਿਆ ਜੋ ਕਿ ਲਾਗਲੇ ਘਰਾਂ ਤਕ ਵੀ ਫ਼ੈਲ ਰਹੀ ਸੀ, 4 ਅਗਨੀਸ਼ਮਨ ਵਾਹਨ ਇਸ ਅੱਗ ਨੂੰ ਬੁਝਾਉਂਨ ਵਾਸਤੇ ਇਲਾਕੇ ਦੇ ਵਿਚ ਆਏ।
ਜਿਕਰਯੋਗ ਹੈ ਕਿ ਪੋਰਟ ਮੂਡੀ ਦਾ ਪੁਲਿਸ ਮਹਿਕਮਾ ਅਤੇ ਪੋਰਟ ਮੂਡੀ ਦੇ ਅੱਗ ਬਚਾਅ ਵਿਭਾਗ ਨੇ ਇਸ ਉੱਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ।