by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਜਾਣ ਵਾਲਿਆਂ ਨੂੰ ਜਲਦ ਹੀ ਟਰੂਡੋ ਸਰਕਾਰ ਵਲੋਂ ਵੱਡੀ ਰਾਹਤ ਮਿਲ ਸਕਦੀ ਹੈ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਟੀਕਾਕਰਨ ਦੀ ਲੋੜ ਦੇ ਖ਼ਾਤਮੇ ਸਬੰਧੀ ਜਲਦ ਐਲਾਨ ਕਰ ਸਕਦੀ ਹੈ। ਦੱਸ ਦਈਏ ਕਿ ਦੁਨੀਆ ਭਰ ਵਿੱਚ ਹੁਣ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ। ਘੱਟ ਮਾਮਲਿਆਂ ਨੂੰ ਦੇਖਦੇ ਦੁਨੀਆਂ ਭਰ ਦੇ ਦੇਸ਼ ਵੀ ਹੁਣ ਪਾਬੰਦੀਆਂ ਹਟਾ ਰਹੇ ਹਨ। ਇਸ ਦੌਰਾਨ ਹੀ ਕੈਨੇਡਾ ਦੇ ਨਾਗਰਿਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ । ਜਾਣਕਾਰੀ ਅਨੁਸਾਰ ਕੈਨੇਡੀਅਨ ਸਰਕਾਰ ਸਤੰਬਰ ਦੇ ਅੰਤ ਤੱਕ ਦੇਸ਼ ਵਿੱਚ ਦਾਖਲ ਹੋਣ ਵਾਲੇ ਲੋਕਾਂ ਲਈ ਕੋਵਿਡ 19 ਵੈਕਸੀਨ ਦੀ ਲੋੜ ਨੂੰ ਖਤਮ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਾਂਗ ਕੈਨੇਡਾ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਟੀਕਾ ਕਰਨ ਸਰਟੀਫਿਕੇਟ ਦਿਖਾਉਣਾ ਜ਼ਰੂਰੀ ਹੈ ।ਹਾਲਾਂਕਿ ਅਮਰੀਕਾ ਨੇ ਟੀਕਾ ਕਰਨ ਦੇ ਅੰਤ ਨੂੰ ਲੈ ਕੇ ਕੋਈ ਐਲਾਨ ਕੀਤਾ ਹੈ ।