by vikramsehajpal
ਕਰੌਲੀ (ਦੇਵ ਇੰਦਰਜੀਤ)- ਵੀਰਵਾਰ ਨੂੰ ਰਾਜਸਥਾਨ ਦੇ ਕਰੌਲੀ ਜ਼ਿਲੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਮਹਾਪੰਚਾਇਤ ਵਿਖੇ ਕਿਸਾਨ ਇਕੱਠੇ ਹੋਏ।
ਟੋਡਾਭਿਮ ਦੇ ਕਰੀਰੀ ਪਿੰਡ ਵਿੱਚ ਕਿਸਾਨੀ ਲਹਿਰ ਦੇ ਸਮਰਥਨ ਵਿੱਚ ਆਯੋਜਿਤ ਇਸ ਮਹਾਂ ਪੰਚਾਇਤ ਵਿਚ ਟਿਕੈਤ ਦੇ ਨਾਲ-ਨਾਲ ਯੋਗੇਂਦਰ ਯਾਦਵ ਅਤੇ ਜਾਟ ਨੇਤਾ ਰਾਜਰਾਮ ਮੀਲ ਨੇ ਵੀ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਵਾਰ 40 ਲੱਖ ਟਰੈਕਟਰਾਂ ਨਾਲ ਦਿੱਲੀ ਵਲ ਕੂਚ ਕਰਾਂਗੇ ਅਤੇ ਅਗਲਾ ਨਿਸ਼ਾਨਾ ਅਨਾਜ ਗੋਦਾਮ ਹੈ। ਯਾਂ ਤਾਂ ਸਰਕਾਰ ਕਾਰਪੋਰੇਟ ਵਪਾਰੀਆਂ ਦੇ ਇਨ੍ਹਾਂ ਗੋਦਾਮਾਂ ਨੂੰ ਆਪਣੇ ਕਬਜੇ 'ਚ ਲੈ ਲਵੇ, ਨਹੀਂ ਤਾਂ ਵਪਾਰੀਆਂ ਦੇ ਗੋਦਾਮ ਤੋੜ ਦਿਤੇ ਜਾਣਗੇ।
ਇਸ ਮਹਾਂ ਪੰਚਾਇਤ ਵਿੱਚ ਔਰਤਾਂ ਨੂੰ ਵੀ ਵਿਸ਼ੇਸ਼ ਸੱਦਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਕਿਸਾਨੀ ਮਹਾਪੰਚਾਇਤ ਵਿਚ ਸੁਰੱਖਿਆ ਅਤੇ ਸ਼ਾਂਤੀ ਬਣਾਈ ਰੱਖਣ ਲਈ ਵੱਡੀ ਗਿਣਤੀ ਵਿਚ ਪ੍ਰਸ਼ਾਸਨ ਅਤੇ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ।