ਜਲੰਧਰ (ਸਾਹਿਬ) - ਅਗਸਤ ਅਤੇ ਸਤੰਬਰ ਵਿੱਚ ਭਾਰਤੀ ਮੌਸਮ ਵਿਭਾਗ ਨੇ ਦੇਸ਼ ’ਚ ਆਮ ਨਾਲੋਂ ਵੱਧ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਅਤੇ ਵਿਭਾਗ ਅਨੁਸਾਰ ਅਗਸਤ ਦੇ ਅੰਤ ਤੱਕ ਲਾ ਨੀਨਾ ਦੇ ਅਨੁਕੂਲ ਸਥਿਤੀਆਂ ਵਿੱਚ ਵਾਧੇ ਦੀ ਚੰਗੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਖੇਤੀ ਸੈਕਟਰ ਦਾ ਕਰੀਬ 52 ਪ੍ਰਤੀਸ਼ਤ ਹਿੱਸਾ ਮੌਨਸੂਨ ‘ਤੇ ਨਿਰਭਰ ਕਰਦਾ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਅਗਸਤ ਅਤੇ ਸਤੰਬਰ ਦੌਰਾਨ ਭਾਰਤ ਵਿੱਚ ਆਮ ਨਾਲੋਂ ਵੱਧ ਮੀਂਹ ਪਵੇਗਾ, ਦੇਸ਼ ਵਿੱਚ ਹੁਣ ਤੱਕ 453.8 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਜਦੋਂ ਕਿ 1 ਜੂਨ ਤੋਂ ਬਾਅਦ 445.8 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ।
ਮੋਸਮ ਵਿਭਾਗ ਦੇ ਮੁਖੀ ਮ੍ਰਿਤਯੂੰਜਯ ਮਹਾਪਾਤਰਾ ਨੇ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉੱਤਰ-ਪੂਰਬ, ਨਾਲ ਲੱਗਦੇ ਪੂਰਬੀ ਭਾਰਤ, ਲੱਦਾਖ, ਸੌਰਾਸ਼ਟਰ ਅਤੇ ਕੱਛ, ਮੱਧ ਅਤੇ ਪ੍ਰਾਇਦੀਪ ਦੇ ਭਾਰਤੀ ਹਿੱਸਿਆਂ ਵਿੱਚ ਆਮ ਤੋਂ ਘੱਟ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਉਨ੍ਹਾਂ ਅਗਸਤ-ਸਤੰਬਰ ਵਿੱਚ ਪੱਛਮੀ ਹਿਮਾਲੀਆ ਖੇਤਰ ਦੇ ਕੁਝ ਹਿੱਸਿਆਂ ਵਿੱਚ ਘੱਟ ਮੀਂਹ ਦੀ ਉਮੀਦ ਹੋਣ ਬਾਰੇ ਕਿਹਾ।