ਟਾਂਡਾ ਦੀ ਇਸ ਵਿਦਿਆਰਥਣ ਨੂੰ ਮਿਲਿਆ ਇੰਟਰਨੈਸ਼ਨਲ ਚਾਈਲਡ ਪ੍ਰੋਡੀਜੀ 2022 ਐਵਾਰਡ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟਾਂਡਾ ਦੀ ਹੋਣਹਾਰ ਵਿਦਿਆਰਥਣ ਪ੍ਰਤਿਭਾ ਨੂੰ ਇੰਟਰਨੈਸ਼ਨਲ ਚਾਈਲਡ ਪ੍ਰੋਡੀਜੀ 2022 ਐਵਾਰਡ ਮਿਲਿਆ ਹੈ। ਚਾਈਲਡ ਪ੍ਰੋਡੀਜੀ ਵੱਲੋਂ ਇਹ ਸਨਮਾਨ ਉਨ੍ਹਾਂ ਬੇਮਿਸਾਲ ਪ੍ਰਤਿਭਾ ਵਾਲੇ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ, ਜੋ ਆਪਣੀ ਬੇਮਿਸਾਲ ਪ੍ਰਤਿਭਾ ਅਨੁਸਾਰ ਆਪਣੀ ਉਮਰ ਤੋਂ ਵੱਧ ਪ੍ਰਦਰਸ਼ਨ ਕਰਦੇ ਹਨ। ਪਿਤਾ ਅਮਰਜੀਤ ਅੰਬਰੀ ਅਤੇ ਮਾਤਾ ਨਰੇਸ਼ ਕੁਮਾਰੀ ਦੀ ਬੇਟੀ ਪ੍ਰਤਿਭਾ ਨੇ ਇਹ ਸਨਮਾਨ ਹਾਸਲ ਕਰਨ ਦੇ ਨਾਲ-ਨਾਲ ਅਮਰੀਕਾ ਦੀ ਇਕ ਸੰਸਥਾ ਨਿਊਯਾਰਕ ਅਕੈਡਮੀ ਆਫ਼ ਸਾਇੰਸ 'ਚ ਵੀ ਆਪਣੀ ਜਗ੍ਹਾ ਬਣਾਈ ਹੈ, ਜਿਸ 'ਚ ਹਰ ਸਾਲ ਦੁਨੀਆ ਭਰ ਡੇਢ ਲੱਖ ਤੋਂ ਵੱਧ ਬੱਚਿਆਂ 'ਚੋਂ ਸਿਰਫ਼ 1000 ਬੱਚੇ ਹੀ ਚੁਣੇ ਜਾਂਦੇ ਹਨ।

ਪ੍ਰਤਿਭਾ ਨੇ ਦੱਸਿਆ ਕਿ ਉਨ੍ਹਾਂ ਦਾ ਖੋਜ ਕਾਰਜ ਦੋ ਅੰਤਰਰਾਸ਼ਟਰੀ ਪ੍ਰੋਗਰਾਮਾਂ ਵਿੱਚ ਚੱਲ ਰਿਹਾ ਹੈ। ਸਿਲਵਰ ਓਕ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਮੈਡਮ ਮਨੀਸ਼ਾ ਸੰਗਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਪ੍ਰਤਿਭਾ ਹੁਸ਼ਿਆਰ ਵਿਦਿਆਰਥਣ ਹੈ ਅਤੇ ਹਰ ਸਾਲ ਸਟਾਰ ਵਿਦਿਆਰਥੀ ਬਣ ਰਹੀ ਹੈ। ਮੈਡੀਕਲ ਦੀ ਇਹ ਵਿਦਿਆਰਥਣ ਇਸ ਵਾਰ ਵੀ ਅਗਲੀ ਜਮਾਤ ਵਿੱਚ 97 ਫ਼ੀਸਦੀ ਅੰਕਾਂ ਨਾਲ ਪਾਸ ਹੋਈ ਹੈ।