by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਡਾਇਰੈਕਟਰ SS ਰਾਜਮੋਲੀ ਦੀ ਫਿਲਮ RRR ਨੇ ਗੋਲਡਨ ਗਲੋਬਸ 2023 ਵਿੱਚ ਇਤਿਹਾਸ ਰੱਚਿਆ ਹੈ ਕਿਉਕਿ ਫਿਲਮ ਦੇ ਗੀਤ 'ਨਾਟੂ - ਨਾਟੂ' ਨੂੰ ਸਰਵੋਤਮ ਮੂਲ ਗੀਤ ਦਾ ਪੁਰਸਕਾਰ ਮਿਲਿਆ ਹੈ। ਦੱਸ ਦਈਏ ਕਿ ਇਸ ਗੀਤ ਨੇ ਟੇਲਰ ਸਵਿਫਟ ਤੇ ਰਿਹਾਨਾ ਨੂੰ ਹਰਾਇਆ ਹੈ। RRR ਫਿਲਮ 'ਚ ਜੂਨੀਅਰ ਐਂਟੀਅਰ ਤੇ ਰਾਮ ਚਰਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। RRR ਫਿਲਮ ਦੇ ਬੈਸਟ ਓਰੀਜਨਲ ਗੀਤ ਮੋਸ਼ਨ ਪਿਕਚਰ ਕੈਟਾਗਰੀ ਜਿੱਤੀ ਹੈ। ਜ਼ਿਕਰਯੋਗ ਹੈ ਕਿ RRR ਫਿਲਮ 2 ਦਹਾਕਿਆਂ 'ਚ ਬਣੀ ਪਹਿਲੀ ਭਾਰਤੀ ਫਿਲਮ ਹੈ। ਜਿਸ ਨੂੰ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ । ਇਹ ਫਿਲਮ ਆਜਾਦੀ ਤੋਂ ਪਹਿਲਾਂ ਦੇ ਦੌਰ ਦੀ ਕਾਲਪਨਿਕ ਕਹਾਣੀ 'ਤੇ ਆਧਾਰਿਤ ਹੈ। ਫਿਲਮ RRR ਪਿਛਲੇ ਸਾਲ ਮਾਰਚ 'ਚ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ ਤੇ ਗਲੋਬਲ ਬਾਕਸ ਆਫ਼ਿਸ 'ਤੇ 1200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ ।