ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਬੀਤੀ ਦਿਨੀਂ ਲਤੀਫਪੁਰਾ 'ਚ ਇੰਪਰੂਵਮੈਂਟ ਟਰੱਸਟ ਵਲੋਂ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਤੇ ਲੋਕ ਆਹਮੋ- ਸਾਹਮਣੇ ਹੋ ਗਏ ਹਨ। ਜਿਸ ਕਾਰਨ ਮਾਹੌਲ ਕਾਫੀ ਤਨਾਅਪੂਰਨ ਬਣ ਗਿਆ। ਕਾਰਵਾਈ ਦੌਰਾਨ ਇਲਾਕੇ ਦੇ ਲੋਕਾਂ ਵਲੋਂ ਪੁਲਿਸ ਦਾ ਭਾਰੀ ਵਿਰੋਧ ਵੀ ਕੀਤਾ ਗਿਆ। ਦੱਸਿਆ ਜਾ ਰਿਹਾ ਸੀ ਕਿ ਇੱਕ ਔਰਤ ਨੇ ਖੁਦ ਨੂੰ ਅੱਗ ਲੱਗਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ।
ਜਾਣਕਾਰੀ ਅਨੁਸਾਰ ਸਮਾਜ ਸੇਵਕ ਰੂਬਲ ਸੰਧੂ ਨੇ ਐਲਾਨ ਕੀਤਾ ਹੈ ਕਿ ਉਹ 5 ਪਰਿਵਾਰਾਂ ਨੂੰ ਰਹਿਣ ਲਈ ਛੱਡ ਦੇਣਗੇ। ਉਨ੍ਹਾਂ ਨੇ ਕਿਹਾ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ । ਸੰਧੂ ਨੇ ਕਿਹਾ ਉਹ ਪ੍ਰਸ਼ਾਸਨ ਦੀ ਕਾਰਵਾਈ ਦਾ ਵਿਰੋਧ ਨਹੀ ਕਰਦੇ ਪਰ ਇਸ ਕਾਰਵਾਈ ਨਾਲ ਲੋਕਾਂ ਦਾ ਰੋ -ਰੋ ਕੇ ਬੁਰਾ ਹੋ ਗਿਆ । ਇਸ ਕਾਰਨ ਉਨ੍ਹਾਂ ਨੇ ਵੱਡੇ ਭਰਾ ਲੱਕੀ ਨੇ ਮਿਲ ਕੇ ਇਹ ਫੈਸਲਾ ਲਿਆ ਕਿ ਉਹ 5 ਪਰਿਵਾਰਾਂ ਨੂੰ ਰਹਿਣ ਲਈ ਛੱਤ ਦੇਣਗੇ । ਜਦੋ ਤੱਕ ਸਰਕਾਰ ਵਲੋਂ ਉਨ੍ਹਾਂ ਨੂੰ ਰਹਿਣ ਲਈ ਕੋਈ ਜਗ੍ਹਾ ਨਹੀਂ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ 2 ਪਰਿਵਾਰਾਂ ਨਾਲ ਉਨ੍ਹਾਂ ਦੇ ਸੰਪਰਕ ਕਰ ਲਿਆ ਹੈ । ਜਿਨ੍ਹਾਂ ਨੂੰ ਰਹਿਣ ਲਈ ਛੱਤ ਦਿੱਤੀ ਗਈ ਹੈ । ਬਾਕੀ 3 ਪਰਿਵਾਰਾਂ ਨਾਲ ਹਾਲੇ ਉਹ ਸੰਪਰਕ ਕਰਨਗੇ ।