by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : PM ਮੋਦੀ ਦੀ ਮਾਂ ਹੀਰਾਬੇਨ 100ਵੇਂ ਸਾਲ 'ਚ ਦਾਖ਼ਲ ਹੋ ਗਈ ਹੈ। ਮਾਂ ਦੇ ਜਨਮਦਿਨ ਦੇ ਮੌਕੇ 'ਤੇ pm ਮੋਦੀ ਉਨ੍ਹਾਂ ਨੂੰ ਮਿਲਣ ਗੁਜਰਾਤ ਪਹੁੰਚੇ। ਆਪਣੀ ਮਾਂ ਦੇ ਜਨਮ ਦਿਨ ਮੌਕੇ 'ਤੇ ਪੀਐਮ ਮੋਦੀ ਨੇ ਗਾਂਧੀਨਗਰ ਸਥਿਤ ਉਨ੍ਹਾਂ ਦੇ ਘਰ ਜਾ ਕੇ ਮਾਂ ਦਾ ਆਸ਼ੀਰਵਾਦ ਲਿਆ ਤੇ ਉਨ੍ਹਾਂ ਦੇ ਪੈਰ ਧੋ ਕੇ ਮਠਿਆਈਆਂ ਖਿਲਾ ਕੇ ਦਿਨ ਨੂੰ ਖਾਸ ਬਣਾਇਆ।
PM ਮੋਦੀ ਜਦੋਂ ਵੀ ਗੁਜਰਾਤ ਜਾਂਦੇ ਹਨ ਤਾਂ ਮਾਂ ਨੂੰ ਮਿਲਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹਨ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਕਈ ਵਾਰ ਮਾਂ ਹੀਰਾਬੇਨ ਨੂੰ ਮਿਲ ਚੁੱਕੇ ਹਨ। ਪੀਐਮ ਮੋਦੀ ਦੀ ਮਾਂ ਉਨ੍ਹਾਂ ਨਾਲ ਨਹੀਂ ਰਹਿੰਦੀ। ਉਹ ਆਪਣੇ ਬੇਟੇ ਪੰਕਜ ਮੋਦੀ ਨਾਲ ਗਾਂਧੀਨਗਰ 'ਚ ਰਹਿੰਦੀ ਹੈ।