by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੀਮਾ ਮੰਡੀ ਦੇ ਪਿੰਡ ਸਤੋਜ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਜੋਧਾ ਸਿੰਘ ਦੇ ਰੂਪ 'ਚ ਹੋਈ ਹੈ ।ਦੱਸਿਆ ਜਾ ਰਿਹਾ ਜੋਧਾ ਸਿੰਘ ਤੇ ਸਤਨਾਮ ਸਿੰਘ ਵਾਸੀ ਸਤੋਜ ਭੰਗੂਆਂ ਕੋਲ ਕੰਬਾਈਨ ਧੋਹ ਰਹੇ ਸਨ। ਇਸ ਦੌਰਾਨ ਜੋਧਾ ਸਿੰਘ ਨੇ ਉੱਥੇ ਡਿੱਗੀ ਬਿਜਲੀ ਦੀ ਤਰਾਂ ਨੂੰ ਹਟਾਉਣ ਲਈ ਹੱਥ ਲਗਾਇਆ ਤਾਂ ਉਸ ਨੂੰ ਜ਼ੋਰ ਨਾਲ ਕਰੰਟ ਦਾ ਝਟਕਾ ਲੱਗ ਗਿਆ। ਜਿਸ ਦੇ ਚਲਦੇ ਉਸ ਦੀ ਮੌਕੇ' ਤੇ ਹੀ ਮੌਤ ਹੋ ਗਈ ,ਜਦਕਿ ਸਤਨਾਮ ਸਿੰਘ ਗੰਭੀਰ ਜਖ਼ਮੀ ਹੋ ਗਿਆ। ਜਿਸ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ।ਡਾਕਟਰਾਂ ਵਲੋਂ ਸਤਨਾਮ ਸਿੰਘ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ । ਨੌਜਵਾਨ ਜੋਧਾ ਸਿੰਘ ਦੀ ਮੌਤ ਨਾਲ ਪਰਿਵਾਰ ਮੈਬਰਾਂ ਦਾ ਰੋ -ਰੋ ਬੁਰਾ ਹਾਲ ਹੈ, ਉੱਥੇ ਹੀ ਪਿੰਡ 'ਚ ਸੋਗ ਦੀ ਲਹਿਰ ਲੋੜ ਰਹੀ ਹੈ ।