ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲਹਿਰਾਗਾਗਾ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਪਿੰਡ ਅੜਕਵਾਸ ਦੀ ਰਹਿਣ ਵਾਲੀ ਕੁੜੀ ਗੁਰਵਿੰਦਰ ਕੌਰ ਮਲੇਸ਼ੀਆ ਤੋਂ ਵੀਡੀਓ ਰਾਹੀਂ ਗੰਭੀਰ ਦੋਸ਼ ਲਗਾ ਰਹੀ ਹੈ ਕਿ ਉਹ ਇੱਥੇ ਸੈਲੂਨ ਦਾ ਕੰਮ ਕਰਨ ਲਈ ਗਈ ਸੀ। ਪੀੜਤਾ ਨੇ ਦੱਸਿਆ ਕਿ ਉਨ੍ਹਾਂ ਦੇ ਦੂਰ ਦੇ ਕਿਸੇ ਰਿਸ਼ਤੇਅਦਰ ਨੇ ਝਾਂਸਾ ਦੇ ਦਿੱਤਾ ਸੀ ਕਿ ਉਨ੍ਹਾਂ ਦਾ ਮਲੇਸ਼ੀਆ 'ਚ ਸੈਲੂਨ ਹੈ ਤੇ ਉੱਥੇ ਕੰਮ 'ਤੇ ਲਗਾ ਦਿੱਤਾ ਜਾਵੇਗਾ ਪਰ ਹੁਣ ਉਸ ਨੂੰ ਖਾਣ ਲਈ ਵੀ ਕੁਝ ਨਹੀਂ ਮਿਲ ਰਿਹਾ । ਉਸ ਨੂੰ ਘਰ 'ਚ ਬੰਦ ਕਰਕੇ ਰੱਖਿਆ ਹੋਇਆ ਹੈ ।ਪੀੜਤ ਕੁੜੀ ਵੱਲੋ ਮੰਗ ਕੀਤੀ ਜਾ ਰਹੀ ਹੈ, ਉਸ ਨੂੰ ਮਲੇਸ਼ੀਆ ਤੋਂ ਭਾਰਤ ਜਲਦ ਲਿਆਂਦਾ ਜਾਵੇ। ਉੱਥੇ ਉਸ ਦੀ ਜਾਨ ਨੂੰ ਖ਼ਤਰਾ ਹੈ। ਉੱਥੇ ਹੀ ਪੀੜਤ ਦੇ ਮਾਪਿਆਂ ਵੱਲੋ ਵੀ ਪੰਜਾਬ ਸਰਕਰ ਨੂੰ ਅਪੀਲ ਕੀਤੀ ਗਈ ਕਿ ਗੁਰਵਿੰਦਰ ਕੌਰ ਨੂੰ ਜਲਦ ਪੰਜਾਬ ਲਿਆਂਦਾ ਜਾਵੇ ।ਦੱਸਣਯੋਗ ਹੈ ਕਿ ਮਾਪੇ ਆਪਣੀਆਂ ਧੀਆਂ ਨੂੰ ਪੈਸੇ ਕਮਾਉਣ ਲਈ ਵਿਦੇਸ਼ ਭੇਜ ਦਿੰਦੇ ਹਨ ਪਰ ਬਹੁਤ ਸਾਰੀਆਂ ਧੀਆਂ ਨੂੰ ਉੱਥੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ।
by jaskamal