ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਮਹਿਲਾ ਥਾਣੇ 'ਚ ਦਾਜ ਦਾ ਸਾਰਾ ਸਾਮਾਨ ਕਬਾੜ ਬਣ ਰਿਹਾ ਹੈ, ਉੱਥੇ ਹੀ ਮਾਪੇ ਆਪਣੀ ਧੀ ਦੇ ਵਿਆਹ ਵਿੱਚ ਤੋਹਫੇ ਦੇ ਰੂਪ ਵਿੱਚ ਦਾਜ ਦਿੰਦੇ ਹਨ ਪਰ ਪਰਿਵਾਰਿਕ ਵਿਵਾਦਾਂ ਕਾਰਨ ਦਾਜ ਦਾ ਸਾਰਾ ਸਾਮਾਨ ਹੁਣ ਮਹਿਲਾ ਥਾਣੇ ਵਿੱਚ ਪਿਆ ਹੈ ,ਜੋ ਕਿ ਕਬਾੜ ਬਣ ਰਿਹਾ ਹੈ। ਹੁਣ ਜ਼ਿਆਦਾ ਦਾਜ ਦਾ ਸਾਮਾਨ ਹੋਣ ਕਰਕੇ ਇਸ ਦੀ ਰੱਖਵਾਲੀ ਪੁਲਿਸ ਲਈ ਆਫ਼ਤ ਬਣ ਗਈ । ਕਈ ਵਾਰ ਪੀੜਤਾ ਵੱਲੋ ਦੋਸ਼ ਲਗਾਏ ਜਾਂਦੇ ਹਨ ਕਿ ਉਸ ਦਾ ਦਾਜ ਦਾ ਸਾਮਾਨ ਵਾਪਸ ਨਹੀ ਦਿੱਤਾ ਜਾ ਰਿਹਾ। ਇਸ ਕਾਰਨ ਪੁਲਿਸ ਵਲੋਂ ਮਾਮਲੇ 'ਚ ਅਮਾਨਤ ਵਿੱਚ ਖਿਆਨਤ ਦੀ ਧਾਰਾ ਲਗਾਉਂਦੀ ਹੈ।
ਗ੍ਰਿਫ਼ਤਾਰੀ ਤੋਂ ਬਾਅਦ ਅਦਾਲਤ ਵਿੱਚ ਇਸ ਸਾਮਾਨ ਦੀ ਰਿਕਵਰੀ ਦੇ ਲਈ ਦੋਸ਼ੀ ਨੂੰ ਰਿਮਾਂਡ 'ਤੇ ਲਿਆ ਜਾਂਦਾ ਹੈ। ਜਿਸ ਤੋਂ ਬਾਅਦ ਸਹੁਰੇ ਪਰਿਵਾਰ ਤੋਂ ਸਾਮਾਨ ਦੀ ਬਰਾਮਦਗੀ ਕੀਤੀ ਜਾਂਦੀ ਹੈ। ਨਿਯਮਾਂ ਮੁਤਾਬਕ ਦਾਜ ਦੇ ਬਰਾਮਦ ਸਾਮਾਨ ਦੀ ਸੁਪਰਦਾਰੀ ਕੋਰਟ ਦੇ ਹੁਕਮ 'ਤੇ ਹੁੰਦੀ ਹੈ। ਜੇਕਰ ਕੁੜੀ ਤੁਰੰਤ ਹੀ ਆਪਣਾ ਸਾਮਾਨ ਲੈ ਕੇ ਜਾਣਾ ਚਾਹੇ ਤਾਂ ਉਹ ਲਿਖਤੀ ਸਹਿਮਤੀ ਨਾਲ ਵਾਪਸ ਕਰ ਦਿੱਤਾ ਜਾਂਦਾ ਹੈ।