by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਿਮਾਚਲ ਪ੍ਰਦੇਸ਼ ਵਿੱਚ ਸਵੇਰੇ 2 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਸ਼ਿਮਲਾ ਦੇ ਕੋਟਖਾਈ ਦੇ ਗੋਹਾਚ ਤੇ ਸੁੰਦਰਨਾਗਰ ਵਿੱਚ ਮਹਿਸੂਸ ਕੀਤੇ ਗਏ ਹਨ। ਮੌਸਮ ਵਿਭਾਗ ਨੇ ਕੇਦਰ ਵਲੋਂ ਭੂਚਾਲ ਦੀ ਪੁਸ਼ਟੀ ਕੀਤੀ ਗਈ ਹੈ। ਫਿਲਹਾਲ ਇਸ ਦੌਰਾਨ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਕਿ ਇਸ ਤੋਂ ਪਹਿਲਾ ਚੰਬਾ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਇਸ ਦੌਰਾਨ ਲੋਕ ਆਪਣੇ ਘਰਾਂ ਵਿੱਚ ਸੋ ਰਹੇ ਸੀ ਭੂਚਾਲ ਦੀ ਤੀਬਰਤਾ 2.80 ਰਿਕਟਰ ਸਕੇਲ ਮਾਪੀ ਗਈ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ਦੇ ਚੰਬਾ ਮੰਡੀ ਤੇ ਸ਼ਿਮਲਾ ਨੂੰ ਭੂਚਾਲ ਨੂੰ ਲੈ ਕੇ ਸਭ ਤੋਂ ਵੱਧ ਸੰਵੇਦਨਸ਼ੀਲ ਮੰਨਿਆ ਗਿਆ ਹੈ। ਇਹ ਜੋਨ ਚਾਰ ਤੇ ਪੰਜ ਵਿੱਚ ਸ਼ਾਮਿਲ ਹੈ। ਜਦਕਿ ਹਿਮਾਚਲ ਦੇ ਚੰਬਾ ਵਿੱਚ ਸਭ ਤੋਂ ਵਧ ਭੂਚਾਲ ਆਏ ਹਨ। ਜਿਸ ਕਰਨ ਕਈ ਲੋਕਾਂ ਨੂੰ ਆਪਣੀ ਜਾਨ ਵੀ ਗੁਆਣੀ ਪਈ ਹੈ।