ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਾਜੀਪੁਰ ਦੇ ਪਿੰਡ ਜੁਗਿਆਲ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਨਹਿਰ ਪੁੱਲ 'ਤੇ ਭੈਣ -ਭਰਾ ਇੱਕ ਮੋਟਰਸਾਈਕਲ 'ਤੇ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਖੁਦ ਨਹਿਰ ਵਿੱਚ ਡਿੱਗ ਗਏ। ਲੋਕਾਂ ਵਲੋਂ ਭਰਾ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ, ਜਦਕਿ ਉਸ ਦੀ ਭੈਣ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਨਿਕਿਤਾ ਦੇ ਰੂਪ 'ਚ ਹੋਈ ਹੈ, ਜਿਸ ਦਾ 40 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਨਿਕਿਤਾ ਦਾ ਵਿਆਹ ਰਵੀ ਕੁਮਾਰ ਵਾਸੀ ਪਿੰਡ ਨਾਹਰਪੁਰ ਨਾਲ ਹੋਇਆ ਸੀ। ਦੱਸਿਆ ਜਾ ਰਿਹਾ ਰਮਨ ਕੁਮਾਰ ਨਿਕਿਤਾ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਦਵਾਈ ਲੈ ਕੇ ਵਾਪਸ ਆਪਣੇ ਪਿੰਡ ਸਿੰਘਵਾਲਾ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਨਹਿਰ 'ਤੇ ਅਚਾਨਕ ਇੱਕ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਮੋਟਰਸਾਈਕਲ ਸਮੇਤ ਦੋਵੇ ਨਹਿਰ ਵਿੱਚ ਡਿੱਗ ਗਏ। ਰਮਨ ਕੁਮਾਰ ਨੂੰ ਤੈਰਨਾ ਆਉਂਦਾ ਸੀ ਤੇ ਉਹ ਨਹਿਰ 'ਚੋ ਬਾਹਰ ਨਿਕਲ ਗਿਆ ਪਰ ਉਸ ਦੀ ਭੈਣ ਨਿਕਿਤਾ ਨਹਿਰ 'ਚ ਡੁੱਬ ਗਈ। ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
by jaskamal