ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ,ਜਿੱਥੇ ਕਿਸੇ ਗੱਲ ਨੂੰ ਲੈ ਕੇ ਪਤੀ ਨਾਲ ਲੜਾਈ ਕਰਕੇ ਵਿਆਹੁਤਾ ਆਪਣੀ ਵਿਚੋਲਣ ਕੋਲ ਚੱਲੀ ਗਈ। ਜਿਸ ਤੋਂ ਬਾਅਦ ਵਿਚੋਲਣ ਨੇ ਉਸ ਨੂੰ ਸਮਝਾ ਕੇ ਪਤੀ ਕੋਲ ਵਾਪਸ ਭੇਜਣ ਦੀ ਬਜਾਏ ,ਉਸ ਨੂੰ 2 ਲੱਖ ਰੁਪਏ 'ਚ ਰਾਜਸਥਾਨ ਦੇ ਵਿਅਕਤੀ ਨੂੰ ਵੇਚ ਦਿੱਤਾ। ਦੱਸਿਆ ਜਾ ਰਿਹਾ ਉਸ ਵਿਅਕਤੀ ਨੇ ਕਰੀਬ 7 ਮਹੀਨਿਆਂ ਤੱਕ ਉਸ ਮਹਿਲਾ ਨੂੰ ਬੰਦੀ ਬਣਾ ਕਰ ਰੱਖਿਆ ਤੇ ਉਸ ਨਾਲ ਬਲਾਤਕਾਰ ਕੀਤਾ। ਕਿਸੇ ਤਰ੍ਹਾਂ ਖੁਦ ਨੂੰ ਉਸ ਦੇ ਚੁੰਗਲ 'ਚੋ ਮੁਕਤ ਕਰਵਾ ਕੇ ਮਹਿਲਾ ਲੁਧਿਆਣਾ ਪਹੁੰਚੀ ਤੇ ਪੁਲਿਸ ਨੂੰ ਉਸ ਬਾਰੇ ਸ਼ਿਕਾਇਤ ਦਰਜ਼ ਕਾਰਵਾਈ । ਜਿਸ ਤੋਂ ਬਾਅਦ ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਵਿਚੋਲਣ ਕਿਰਨਾ, ਉਸ ਦੇ ਪਤੀ ਲਾਡੀ ਸਮੇਤ ਹੋਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ।
ਫਿਲਹਾਲ ਪੁਲਿਸ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਸ਼ਿਕਾਇਤ ਅਨੁਸਾਰ ਪੀੜਤਾ ਦੇ ਭਰਾ ਨੇ ਦੱਸਿਆ ਕਿ ਉਸ ਦੇ ਮਾਮੇ ਦੀ ਕੁੜੀ ਆਪਣੇ ਪਤੀ ਨਾਲ ਲੜਾਈ ਕਰਕੇ ਘਰੋਂ ਚੱਲੀ ਗਈ ਸੀ, ਜੋ ਵਿਚੋਲਣ ਕਿਰਨਾਂ ਕੋਲ ਪਹੁੰਚ ਗਈ । ਕਿਰਨਾਂ ਨੇ ਉਸ ਨੂੰ ਸਮਝਾਉਣ ਦੀ ਬਜਾਏ ਆਪਣੇ ਕੋਲ ਰੱਖ ਲਿਆ ਤੇ ਫਿਰ ਉਸ ਨੂੰ 2 ਲੱਖ ਰੁਪਏ 'ਚ ਰਾਜਸਥਾਨ ਰਹਿਣ ਵਾਲੇ ਰਾਜਵੀਰ ਮਾਝੂ ਨੂੰ ਵੇਚ ਦਿੱਤਾ । ਦੋਸ਼ੀਆਂ ਨੇ ਉਸ ਦੀ ਭੈਣ ਨੂੰ ਕਿਹਾ ਕਿ ਉਹ ਘੁੰਮਣ ਲਈ ਅੰਮ੍ਰਿਤਸਰ ਜਾ ਰਹੇ ਹਨ ,ਉਹ ਉਸ ਨੂੰ ਟਰੇਨ 'ਚ ਲੈ ਗਏ ,ਜਿੱਥੇ ਨਸ਼ੀਲੀ ਚਾਹ ਪਿਲਾ ਕੇ ਉਹ ਰਾਜਸਥਾਨ ਲੈ ਗਏ ਤੇ ਉੱਥੇ ਰਾਜਵੀਰ ਨੂੰ ਸੌਂਪ ਦਿੱਤਾ। ਦੋਸ਼ੀ ਰਾਜਵੀਰ ਨੇ ਉਸ ਨੂੰ ਆਪਣੇ ਘਰ ਬੰਦੀ ਬਣਾ ਕੇ ਰੱਖ ਲਿਆ ਤੇ ਉਸ ਨਾਲ ਬਲਾਤਕਾਰ ਕਰਦਾ ਹੈ। ਹੁਣ ਉਹ ਕਿਸੇ ਤਰ੍ਹਾਂ ਖੁਦ ਨੂੰ ਦੋਸ਼ੀ ਦੇ ਚੁੰਗਲ 'ਚੋ ਮੁਕਤ ਕਰਵਾ ਕੇ ਲੁਧਿਆਣਾ ਪਹੁੰਚ ਗਈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।