ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿੱਖੇ ਸੁੱਤੇ ਪਏ ਪਰਿਵਾਰ ਦੀ ਮੌਜੂਦਗੀ ਵਿਚ ਚੋਰ ਗਿਰੋਹ ਕੋਠੀ ਅੰਦਰ ਦਾਖਲ ਹੋਇਆ ਅਤੇ ਡੇਢ ਲੱਖ ਦੀ ਨਕਦੀ ਸੋਨੇ ਅਤੇ ਹੀਰਿਆਂ ਦੇ ਗਹਿਣਿਆਂ ਤੇ ਹੱਥ ਸਾਫ ਕਰ ਕੇ ਰਫੂਚੱਕਰ ਹੋ ਗਿਆ ।
ਜਾਂਚ ਦੇ ਦੌਰਾਨ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਗ੍ਰਿਫਤਾਰ ਕਰ ਲਿਆ ਹੈ। ਤਫਤੀਸ਼ੀ ਅਫ਼ਸਰ ਅਮਰੀਕ ਸਿੰਘ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅੰਮ੍ਰਿਤ ਕਾਲੋਨੀ ਦੇ ਰਹਿਣ ਵਾਲੇ ਜਸਵਿੰਦਰ ਸਿੰਘ ,ਡੇਅਰੀ ਕੰਪਲੈਕਸ ਦੇ ਵਾਸੀ ਰੋਹਿਤ ਕੁਮਾਰ ,ਕਪਿਲ ਪਾਰਕ ਹੈਬੋਵਾਲ ਦੇ ਰਹਿਣ ਵਾਲੇ ਵੇਦ ਪ੍ਰਕਾਸ਼ ਅਤੇ ਜ਼ੈੱਡ ਬਲਾਕ ਰਿਸ਼ੀ ਨਗਰ ਦੇ ਵਾਸੀ ਸੰਜੇ ਕੁਮਾਰ ਵਜੋਂ ਹੋਈ ਹੈ ।
ਪੁਲਿਸ ਨੂੰ ਜਾਣਕਾਰੀ ਪਰਵਾਰਿਕ ਮੈਬਰਾਂ ਨੇ ਦੱਸਿਆ ਕਿ ਖਾਣਾ ਖਾਣ ਤੋਂ ਬਾਅਦ ਪਰਿਵਾਰ ਦੇ ਮੈਂਬਰ ਆਪੋ ਆਪਣੇ ਕਮਰਿਆਂ ਵਿੱਚ ਜਾ ਕੇ ਸੌਂ ਗਏ । ਸਵੇਰੇ ਅੱਖ ਖੁੱਲ੍ਹੀ ਤਾਂ ਉਨ੍ਹਾਂ ਨੇ ਦੇਖਿਆ ਕਿ ਕਮਰਿਆਂ ਚੋਂ 3 ਮੋਬਾਈਲ ਫ਼ੋਨ ,ਸੋਨੇ ਦਾ ਮੰਗਲਸੂਤਰ ,ਇੱਕ ਮੁੰਦਰੀ ,ਇਕ ਡਾਇਮੰਡ ਦੇ ਰਿੰਗ ਅਤੇ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ।
ਇਸ ਘਟਨਾ ਦੀ ਸੂਚਨਾ ਮੌਕੇ ਤੇ ਪੁਲਿਸ ਨੂੰ ਦਿੱਤੀ ਗਈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋ ਸਕਦੇ ਹਨ ਅਤੇ ਜਲਦੀ ਹੀ ਮੁਲਜ਼ਮਾਂ ਦੇ ਇਕ ਹੋਰ ਸਾਥੀ ਬਲਰਾਮ ਨੂੰ ਵੀ ਕਾਬੂ ਕਰ ਲਿਆ ਜਾਵੇਗਾ ।