by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਫਰੈਂਡਜ਼ ਕਾਲੋਨੀ 'ਚ ਸਾਈਕਲ 'ਤੇ ਆਏ 2 ਚੋਰ ਟਾਇਰ ਵਪਾਰੀ ਦੇ ਘਰੋਂ 17 ਤੋਲੇ ਸੋਨੇ ਦੇ ਗਹਿਣੇ ਅਤੇ ਲੱਖਾਂ ਰੁਪਏ ਦੀ ਨਕਦੀ ਲੈ ਗਏ। ਵਪਾਰੀ ਗੁਰਚਰਨਪਾਲ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਮੋਗਾ ਗਏ ਹੋਏ ਸਨ, ਜਦੋਂ ਕਿ ਉਨ੍ਹਾਂ ਦੀ ਪਤਨੀ ਆਪਣੀ ਭੈਣ ਦੇ ਘਰ ਚਲੀ ਗਈ। ਉਨ੍ਹਾਂ ਦੇ ਬੱਚੇ ਵਿਦੇਸ਼ 'ਚ ਹਨ, ਜਿਸ ਕਾਰਨ ਘਰ ਨੂੰ ਤਾਲਾ ਲਾਇਆ ਹੋਇਆ ਸੀ। ਜਦੋਂ ਉਹ ਵਾਪਸ ਮੁੜੇ ਤਾਂ ਦੇਖਿਆ ਕਿ ਘਰ ਦੇ ਮੇਨ ਗੇਟ ਦਾ ਤਾਲਾ ਲੱਗਾ ਹੋਇਆ ਸੀ ਪਰ ਲਾਬੀ ਵਾਲੇ ਦਰਵਾਜ਼ੇ ਦੀ ਚਿਟਕਣੀ ਪੇਚਾਂ ਤੋਂ ਖੋਲ੍ਹੀ ਹੋਈ ਸੀ।
ਪਰਿਵਾਰ ਨੇ ਜਦੋਂ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਤਾਂ ਸਾਈਕਲ 'ਤੇ ਸਵਾਰ 2 ਚੋਰ ਗੇਟ ਦੇ ਨੇੜੇ ਖੜ੍ਹੇ ਰਹੇ। ਚੋਰ ਗੇਟ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ ਤੇ ਬੜੇ ਆਰਾਮ ਨਾਲ ਚੋਰੀ ਕਰਨ ਤੋਂ ਬਾਅਦ ਸਾਈਕਲ 'ਤੇ ਹੀ ਫਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।