ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਵਿੱਚ ਚੋਰੀ ਹੋਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ ਇਕ ਮਾਮਲਾ ਸਾਹਮਣੇ ਆਇਆ ਹੈ। ਜਿਥੇ ਡਰੀਮ ਲੈਂਡ ਕਾਲੋਨੀ ਵਿਖੇ ਸਾਬਕਾ ਫੋਜੀ ਦੇ ਘਰ ਦੀ ਕੰਧ ਟੱਪ ਕੇ ਘਰ ਦੀ ਬਾਰੀ ਦੇ ਗ੍ਰਿਲ ਪੁੱਟ ਕੇ ਚੋਰ ਨਾਲ ਲੈ ਗਏ ਹਨ। ਇਸ ਦੇ ਨਾਲ ਹੀ 12 ਤੋਲਾ ਸੋਨਾ ਤੇ 5 ਤੋਲਾ ਚਾਂਦੀ ਦੇ ਗਹਿਣਿਆਂ ਸਮੇਤ ਘੜੀਆਂ ਤੇ ਗੈਸ ਸਿਲੰਡਰ ਤੇ ਹੱਥ ਸਾਫ ਕਰਕੇ ਫਰਾਰ ਹੋ ਗਏ ਹਨ। ਪੁਲਿਸ ਨੂੰ ਮੌਕੇ ਤੇ ਸਾਬਕਾ ਫੋਜੀ ਵਲੋਂ ਘਟਨਾ ਦੀ ਸੂਚਨਾ ਦਿਤੀ ਗਈ।
ਪੀੜਤ ਸਾਬਕਾ ਫੋਜੀ ਅਜੈਬ ਸਿੰਘ ਨੇ ਦੱਸਿਆ ਕਿ ਉਸਦਾ ਬਰਤਾ ਤੇ ਨੂੰਹ ਆਪਣੇ ਪਰਿਵਾਰ ਨਾਲ ਦੁਬਈ ਵਿਖੇ ਰਹਿੰਦੇ ਹਨ ਤੇ ਉਹ ਖੁਦ ਇੱਕਲਾ ਹੀ ਆਪਣੇ ਘਰ ਵਿੱਚ ਰਹਿੰਦਾ ਹੈ। ਜਦ ਉਹ ਕਿਸੇ ਕੰਮ ਨੂੰ ਲੈ ਕੇ ਬਾਹਰ ਗਿਆ ਤਾਂ ਵਾਪਿਸ ਆ ਕੇ ਦੇਖਿਆ ਤਾਂ ਘਰ ਦੀ ਬੜੀ ਦੀ ਗ੍ਰਿਲ ਪੁੱਟੀ ਹੋਈ ਸੀ 'ਦਰਵਾਜ਼ੇ ਵੀ ਖੁਲੇ ਹੋਏ ਸੀ। ਜਦੋ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਅਲਮਾਰੀ ਦਾ ਲਾਕ ਟੁੱਟਿਆ ਹੋਇਆ ਸੀ। ਲਾਕਰ ਅੰਦਰੋਂ 12 ਤੋਲੇ ਸੋਨਾ,5 ਤੋਲੇ ਚਾਂਦੀਤੇ ਹੋਰ ਵੀ ਸਾਮਾਨ ਗਾਇਬ ਦੀ ਉਨ੍ਹਾਂ ਨੇ ਮੌਕੇ ਤੇ ਹੀ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ।
ਸਾਬਕਾ ਫੋਜੀ ਦੀ ਨੂੰਹ ਨੂੰ ਸੂਚਨਾ ਮਿਲੇ ਹੀ ਉਹ ਵੀ ਭਾਰਤ ਆਈ ਤੇ ਉਸ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਦੁਬਈ ਰਹਿੰਦੀ ਹੈ। ਉਨ੍ਹਾਂ ਦੇ ਬਾਪੂ ਦੀ ਜੋ ਕਿ ਸਾਬਕਾ ਫੋਜੀ ਹਨ। ਉਹ ਘਰ ਵਿੱਚ ਇੱਕਲੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਪੁਲਿਸ ਜਲਦ ਤੋਂ ਜਲਦ ਚੋਰਾਂ ਨੂੰ ਫੜੇ ਤੇ ਬਣਦੀ ਕਾਰਵਾਈ ਕਰੇ ਪੁਲਿਸ ਨੇ ਵੀ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਇਆ ਸ਼ੁਰੂ ਕਰ ਦਿੱਤੀ ਹੈ।