by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਥਕਾਵਟ ਅਤੇ ਤਣ ਜਾਂ ਫਿਰ ਹਾਰਮੋਨ ’ਚ ਬਦਲਾਅ ਆਉਂਦਾ ਹੈ ਜਾਂ ਫਿਰ ਮੂੰਹ ਸੁਕਣ ਦੀ ਸਮੱਸਿਆ ਜ਼ਿਆਦਾ ਸ਼ਰਾਬ ਜਾਂ ਸਿਗਰਟ ਪੀਣ ਕਾਰਨ ਹੋ ਜਾਂਦੀ ਹੈ। ਜੇ ਤੁਸੀਂ ਵੀ ਮੂੰਹ ਸੁਕਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁੱਝ ਘਰੇਲੂ ਨੁਸਖ਼ੇ ਦਸਾਂਗੇ ਜਿਸ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ:
- ਸੌਂਫ ਵਿਚ ਫ਼ਲਾਵੋਨਾਈਡਸ ਤੱਤ ਹੁੰਦੇ ਹਨ ਜੋ ਲਾਰ ਦੇ ਉਤਪਾਦਨ ’ਚ ਸਹਾਈ ਹੁੰਦੇ ਹਨ। ਇਸ ਲਈ ਰੋਜ਼ਾਨਾ ਸੌਂਫ ਦੇ ਦਾਣਿਆਂ ਨੂੰ ਚਬਾਉ।
- ਜੇ ਤੁਸੀਂ ਜ਼ਿਆਦਾ ਮਾਤਰਾ ’ਚ ਪਾਣੀ ਪੀਉਗੇ ਤਾਂ ਇਸ ਨਾਲ ਮੂੰਹ ਦੀ ਲਾਰ ਬਣੇਗੀ ਅਤੇ ਮੂੰਹ ਸੁਕਣ ਦੀ ਸਮੱਸਿਆ ਦੂਰ ਹੋ ਜਾਵੇਗੀ।
- ਇਸ ਤੋਂ ਇਲਾਵਾ ਤਾਜ਼ੇ ਫਲਾਂ ਦੇ ਜੂਸ ਦੀ ਵਰਤੋਂ ਕਰੋ। ਇਸ ਨਾਲ ਵੀ ਮੂੰਹ ਸੁਕਣ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
- ਐਲੋਵੇਰਾ ਦਾ ਇਸਤੇਮਾਲ ਕਈ ਤਰ੍ਹਾਂ ਨਾਲ ਕੀਤਾ ਜਾਂਦਾ ਹੈ। ਐਲੋਵੇਰਾ ਮੂੰਹ ਦੇ ਸੰਵੇਦਨਸ਼ੀਲ ਉਤਕਾ ਦੀ ਰਖਿਆ ਕਰ ਕੇ ਮੂੰਹ ਨੂੰ ਸੁਕਣ ਤੋਂ ਬਚਾਉਂਦਾ ਹੈ। ਰੋਜ਼ਾਨਾ ਇਕ ਚੌਥਾਈ ਐਲੋਵੇਰਾ ਜੂਸ ਦੀ ਵਰਤੋਂ ਕਰੋ।
- ਜੇ ਤੁਹਾਡਾ ਮੂੰਹ ਹਰ ਸਮੇਂ ਸੁਕਦਾ ਰਹਿੰਦਾ ਹੈ ਤਾਂ ਇਲਾਇਚੀ ਚਬਾਉ। ਇਸ ਨਾਲ ਮੂੰਹ ’ਚ ਗਿੱਲਾਪਨ ਆਵੇਗਾ ਅਤੇ ਸਾਹ ਦੀ ਬਦਬੂ ਵੀ ਦੂਰ ਹੋ ਜਾਵੇਗੀ। ਖਾਣਾ ਖਾਣ ਦੇ ਬਾਅਦ ਇਲਾਇਚੀ ਜ਼ਰੂਰ ਚਬਾਉ।