ਨਿਊਜ਼ ਡੈਸਕ (ਰਿੰਪੀ ਸ਼ਰਮਾ) : ਛੋਲਿਆਂ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਇੰਨਾ ਹੀ ਨਹੀਂ ਇਸ ਨਾਲ ਭਾਰ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ। ਆਓ ਜਾਣਦੇ ਹਾਂ ਛੋਲਿਆਂ ਤੋਂ ਬਣਨ ਵਾਲੇ ਹਾਈ ਪ੍ਰੋਟੀਨ ਸਲਾਦ ਦੀਆਂ ਕੁਝ ਕਿਸਮਾਂ ਜਿਨ੍ਹਾਂ ਨੂੰ ਖੁਰਾਕ ਸ਼ਾਮਲ ਕਰਨ ਨਾਲ ਸਿਹਤਮੰਦ ਰਹਿਣ ਵਿੱਚ ਮਦਦ ਮਿਲੇਗੀ।
ਛੋਲਿਆਂ ਦਾ ਮਿਕਸ ਸਲਾਦ - ਪ੍ਰੋਟੀਨ ਭਰਪੂਰ ਸਲਾਦ ਨੂੰ ਬਣਾਉਣ ਲਈ ਛੋਲਿਆਂ ਤੋਂ ਇਲਾਵਾ ਸੇਬ ਦੇ ਟੁਕੜੇ, ਟਮਾਟਰ ਅਤੇ ਗਾਜਰ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਇਨ੍ਹਾਂ ਸਭ ਨੂੰ ਬਾਰੀਕ ਕੱਟ ਕੇ ਇਕ ਬਾਉਲ ਵਿੱਚ ਉਬਲੇ ਹੋਇਆ ਛੋਲਿਆਂ ਨਾਲ ਮਿਕਸ ਕਰ ਕੇ ਖਾਧਾ ਜਾ ਸਕਦਾ ਹੈ। ਦੱਸ ਦਈਏ ਕਿ ਇਹ ਮਿਕਸ ਸਲਾਦ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।
ਪਾਲਕ ਤੇ ਛੋਲਿਆਂ ਦਾ ਸਲਾਦ - ਜੇਕਰ ਪਾਲਕ ਨੂੰ ਛੋਲਿਆਂ ਦੇ ਨਾਲ ਸਲਾਦ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਇਸ ਤੋਂ ਭਰਪੂਰ ਮਾਤਰਾ ਵਿੱਚ ਪੋਸ਼ਟਿਕ ਤੱਤ ਲਏ ਜਾ ਸਕਦੇ ਹਨ। ਸਲਾਦ ਬਣਾਉਣ ਲਈ ਉਬਲੇ ਹੋਏ ਛੋਲਿਆਂ ਵਿੱਚ ਕੱਟਿਆ ਹੋਇਆ ਪਿਆਜ਼, ਜੈਤੂਨ ਦਾ ਤੇਲ, ਪੁਦੀਨੇ ਦੇ ਮਸਾਲੇ ਅਤੇ ਨਿੰਬੂ ਨਿਚੋੜ ਕੇ ਹਲਕਾ ਫਰਾਈ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਇਸ ਨੂੰ ਪਾਲਕ ਦੀਆਂ ਪੱਤੀਆਂ ਨਾਲ ਪਰੋਸਿਆ ਜਾਂਦਾ ਹੈ।
ਅਨਾਨਾਸ ਅਤੇ ਛੋਲਿਆਂ ਦਾ ਸਲਾਦ - ਸਵਾਦਿਸ਼ਟ ਸਲਾਦ ਲਈ ਛੋਲਿਆਂ ਵਿੱਚ ਅਨਾਨਾਸ ਦੇ ਕੁਝ ਟੁਕੜੇ ਮਿਲਾ ਸਕਦੇ ਹੋ। ਇਹ ਖਾਣ ਵਿੱਚ ਸੁਆਦ ਤਾਂ ਹੋਵੇਗਾ ਹੀ ਸਗੋਂ ਸਰੀਰ ਨੂੰ ਤਾਜ਼ਗੀ ਵੀ ਦਿੰਦਾ ਹੈ। ਸੁਆਦ ਵਧਾਉਣ ਲਈ ਉਬਲੇ ਛੋਲਿਆਂ ਵਿੱਚ ਅਨਾਨਾਸ, ਖੀਰਾ, ਟਮਾਟਰ ਦੇ ਨਾਲ-ਨਾਲ ਹਰਬਜ਼ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।