ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਪਣੇ ਖਾਣੇ ਵਿਚ ਹਰੀਆਂ ਸਬਜ਼ੀਆਂ ਦੀ ਮਾਤਰਾ ਨੂੰ ਵਧਾਉਣ ਨਾਲ ਬੇਸ਼ੱਕ ਇਮਿਊਨਿਟੀ ਵਿਚ ਵਾਧਾ ਹੁੰਦਾ ਹੈ ਪਰ ਤੁਹਾਨੂੰ ਪਤਾ ਹੈ, ਕਿ ਇਹ ਹਰੀਆਂ ਸਬਜ਼ੀਆਂ ਕੁਝ ਬਿਮਾਰੀਆਂ ਤੇ ਇਨਫੈਕਸ਼ਨਸ ਤੋਂ ਬਚਣ ਲਈ ਵੀ ਸਹਾਈ ਹੁੰਦੀਆਂ ਹਨ। ਇਸ ਸਮੇਂ ਵਿਸ਼ਵ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਨੇ ਸਭ ਦੀ ਚਿੰਤਾ ਵਧਾਈ ਹੈ। ਅਜਿਹੇ 'ਚ ਮਾਹਰ ਕੋਰੋਨਾ ਤੋਂ ਬਚਣ ਲਈ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੰਦੇ ਹਨ। ਇਮਿਊਨਿਟੀ ਨੂੰ ਕਈ ਤਰੀਕਿਆਂ ਨਾਲ ਵਧਾਇਆ ਜਾ ਸਕਦਾ ਹੈ ਜਿਵੇਂ ਕੁਝ ਹਰੀਆਂ ਸਬਜ਼ੀਆਂ ਕਾੜਾ, ਹਰਬਲ-ਟੀ, ਯੋਗ, ਸਪਲੀਮੈਂਟ ਆਦਿ।
ਪਾਲਕ : ਵਿਟਾਮਿਨ-ਸੀ, ਏ, ਜ਼ਿੰਕ, ਆਇਰਨ ਨਾਲ ਭਰਪੂਰ ਪਾਲਕ 'ਚ ਕਈ ਐਂਟੀਆਕਸੀਡੈਂਟ ਤੇ ਬੀਟਾ ਕੈਰੋਟੀਨ ਸ਼ਾਮਲ ਹੁੰਦੇ ਹਨ। ਵਿਟਾਮਿਨ-ਸੀ ਤੇ ਬੀਟਾ ਕੈਰੋਟੀਨ ਦੋਵੇਂ ਹੀ ਸਾਡੇ ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੇ ਹਨ ਤੇ ਕਈ ਬਿਮਾਰੀਆਂ ਤੋਂ ਬਚਣ ਦੇ ਸਹਾਈ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਇਮਿਊਨਿਟੀ ਵਧਾਉਣ ਲਈ ਪਾਲਕ ਦੇ ਸੇਵਨ ਦੀ ਸਲਾਹ ਦਿੱਤੀ ਜਾਂਦੀ ਹੈ।
ਬਰੋਕਲੀ : ਬਰੋਕਲੀ ਨੂੰ ਸੁਪਰ ਫੂਡ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਬਜ਼ੀ ਵਿਟਾਮਿਨ ਏ, ਕੇ, ਸੀ, ਫੋਲੇਟ ਤੇ ਫਾਈਬਰ ਵਰਗੇ ਤੱਤਾਂ ਦਾ ਭੰਡਾਰ ਹੈ। ਇਹ ਇਮਿਊਨਿਟੀ ਮਜ਼ਬੂਤ ਕਰਨ ਦਾ ਵੀ ਕੰਮ ਕਰਦੀ ਹੈ। ਡਾਈਟ 'ਚ ਬਰੋਕਲੀ ਨੂੰ ਸ਼ਾਮਲ ਕਰਨ ਨਾਲ ਸਰੀਰ 'ਚ ਬੀਟਾ ਕੈਰੋਟੀਨ ਦੀ ਮਾਤਰਾ ਵਧਦੀ ਹੈ ਜੋ ਕਿ ਕੈਂਸਰ ਨਾਲ ਲੜਨ ਵਾਲੀਆਂ ਕੋਸ਼ਿਕਾਵਾਂ ਨੂੰ ਵਧਾਉਣ ਲਈ ਸਹਾਈ ਹੈ।
ਸ਼ਿਮਲਾ ਮਿਰਚ : ਸ਼ਿਮਲਾ ਮਿਰਚ ਵਿਚ ਫਾਈਬਰ, ਐਂਟੀਆਕਸੀਡੈਂਟ ਤੇ ਵਿਟਾਮਿਨ-ਸੀ ਦੀ ਮਾਤਰਾ ਭਰਪੂਰ ਹੁੰਦੀ ਹੈ। ਸ਼ਿਮਲਾ ਮਿਰਚ ਇਮਿਊਨਿਟੀ ਨੂੰ ਵਧਾਉਣ ਲਈ ਬਹੁਤ ਫ਼ਾਇਦੇਮੰਦ ਹੈ। ਇਸ ਨੂੰ ਤੁਸੀਂ ਸਬਜ਼ੀ, ਪੁਲਾਵ ਜਾਂ ਸਲਾਦ ਦੇ ਰੂਪ 'ਚ ਵੀ ਖਾ ਸਕਦੇ ਹੋ।