by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ ) : PM ਮੋਦੀ ਤੇ ਕੈਬਿਨਟ ਦੇ ਚਾਰ ਮੰਤਰੀ ਯੂਕਰੇਨ ਨਾਲ ਲਗਦੇ ਦੇਸ਼ਾਂ ਦਾ ਦੌਰਾਨ ਕਰਨਗੇ ਤਾਂ ਜੋ ਯੂਕਰੇਨ 'ਚ ਫਸੇ ਭਾਰਤੀਆਂ ਨੂੰ ਹੋਰ ਸੁਖਾਲੇ ਅਤੇ ਨਿਰਭਰ ਤਰੀਕਿਆਂ ਨਾਲ ਯੁੱਧ ਪ੍ਰਭਾਵਿਤ ਦੇਸ਼ ਵਿਚੋਂ ਬਾਹਰ ਕੱਢਿਆ ਜਾ ਸਕੇ।ਜਾਣਕਾਰੀ ਅਨੁਸਾਰ ਇਹ ਫੈਸਲਾ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਇਸ ਮੀਟਿੰਗ ਵਿੱਚ ਮੋਦੀ ਕੈਬਿਨਟ ਦੇ ਕਈ ਹੋਰ ਅਹਿਮ ਮੰਤਰੀਆਂ ਨੇ ਵੀ ਹਿੱਸਾ ਲਿਆ ਸੀ, ਬੀਤੇ ਦੋ ਦਿਨਾਂ ਵਿੱਚ ਮੋਦੀ ਵੱਲੋਂ ਬੁਲਾਈ ਗਈ ਦੋ ਬੈਠਕਾਂ ਵਿੱਚੋਂ ਇਹ ਦੂਜੀ ਵੱਡੀ ਬੈਠਕ ਸੀ।