ਇਹ ਨੇ ਕੋਵੀਸ਼ੀਲਡ ਵੈਕਸੀਨ ਦੇ Side effects !

by vikramsehajpal

ਜਲੰਧਰ ਡੈਸਕ (ਦੇਵ ਇੰਦਰਜੀਤ) : ਦੇਸ਼ ਵਿਚ 1 ਮਈ ਤੋਂ ਕੋਰੋਨਾ ਵੈਕਸੀਨ ਦਾ ਤੀਸਰਾ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ। ਜਿਸ ਦੇ ਤਹਿਤ 18 ਸਾਲ ਤੋਂ ਉਪਰ ਦੇ ਸਾਰਿਆ ਲੋਕਾਂ ਨੂੰ ਕੋਰੋਨਾ ਵੈਕਸੀਨ ਲੱਗੇਗੀ। ਇਸ ਤੋਂ ਪਹਿਲਾ ਸਾਇੰਸ ਜਨਰਲ ਦੀ ਇਕ ਸੱਟਡੀ ਸਾਹਮਣੇ ਆਈ ਹੈ ਇਸ ਦਾ ਦਾਵਾ ਹੈ ਕਿ ਵੈਕਸੀਨ ਦੇ ਬਾਅਦ ਹਰ 4 ਵਿਚੋ 1 ਵਿਅਕਤੀ ਨੂੰ ਸਾਈਡ ਇਫੈਕਟ ਹੋਏ ਹਨ। ਸੱਟਡੀ ਦੇ ਮੁਤਾਬਕ, ਚਾਹੇ ਉਹ ਕੋਈ ਵੀ ਵੈਕਸੀਨ ਹੋਵੇ। ਦੱਸ ਦਈਏ ਕਿ ਆਕਸਫੋਰਡ ਦੀ ਵੈਕਸੀਨ ਨੂੰ ਹੀ ਸੀਰਮ ਇੰਸਟਿਊਟ ਬਣਾ ਰਿਹਾ ਹੈ। ਜਿਸ ਦਾ ਨਾਮ ਕੋਵੀਸ਼ੀਲਡ ਹੈ। ਦੱਸ ਦਈਏ ਕੀ ਲੈਂਸੇਟ ਨੇ ਵੈਕਸੀਨ ਦੇ ਸਾਈਡ ਇਫੈਕਟ ਦੇਖਣ ਲਈ ਲੰਡਨ ਦੇ ਕਿੰਗਸ ਕਾਲਜ ਵਿਚ ਰਿਚਰਸ ਕੀਤੀ ਸੀ।

ਇਸ ਵਿਚ ਉਸ ਨੇ ਦੇਖਿਆ ਕਿ ਚਾਹੇ ਉਹ ਕੋਵੀਸ਼ੀਲਡ ਹੋਵੇ ਜਾ ਫਾਈਜਰ, ਦੋਨੋ ਹੀ ਵੈਕਸੀਨ ਨੂੰ ਲਗਉਣ ਦੇ ਬਾਅਦ ਲੋਕਾਂ ਵਿਚ ਸਭਤੋਂ ਜ਼ਿਆਦਾ ਸਾਈਡ ਇਫੈਕਟ ਦੇਖੇ ਗਏ ਹਨ। ਉਸ ਵਿਚੋਂ ਜਿਦਾਂ ਕਿ ਸਿਰ ਦਰਦ, ਵੈਕਸੀਨ ਵਾਲੀ ਜਗ੍ਹਾਂ ਉਤੇ ਦਰਦ, ਥਕਾਨ ਸਭ ਤੋ ਆਮ ਹੈ। ਹਲਾਂਕਿ ਇਹ ਸਾਈਡ ਇਫੈਕਟ ਵੈਕਸੀਨ ਲਗਾਣ ਦੇ 24 ਘੰਟੇ ਤਕ ਸਭ ਤੋਂ ਜ਼ਿਆਦਾ ਹੁੰਦਾ ਹੈ। ਅਤੇ ਇਕ ਦੋ ਹਫਤੇ ਤੱਕ ਰਹਿੰਦੇ ਹਨ। ਹਲਾਂਕਿ ਕੁੱਝ ਲੋਕਾਂ ਨੂੰ ਠੰਢ ਲੱਗਣਾ, ਡਾਈਰੀਆ, ਬੁਖਾਰ, ਜੋੜਾ ਵਿਚ ਦਰਦ ਵਰਗੇ ਸਾਈਡ ਇਫੈਕਟ ਦਿਖਾਈ ਦਿੰਦੇ ਹਨ। ਇਸ ਰਿਪੋਰਟ ਵਿਚ 8 ਦਿੰਸਬਰ ਤੋ 10 ਮਾਰਚ ਤੱਕ 6,27,383, ਲੋਕ ਸ਼ਾਮਿਲ ਹਨ।

ਕਿੰਗਸ ਕਾਲਜ ਦੇ ਪ੍ਰਫੈਸਰ ਅਤੇ ਵਿਗਆਨਿਕ ਨੇ ਦੱਸਿਆ ਕਿ ਵੈਕਸੀਨ ਲਗਨ ਦੇ ਬਾਅਦ 50 ਸਾਲ ਦੇ ਉਪਰ ਦੇ ਲੋਕਾਂ ਨੂੰ ਬਹੁਤ ਘੱਟ ਲੋਕਾਂ ਵਿਚ ਸਾਈਡ ਇਫੈਕਟ ਦੇਖੇ ਗਏ ਹਨ। ਸੱਟਡੀ ਵਿਚ ਸਾਹਮਣੇ ਆਇਆ ਹੈ ਕਿ ਕੋਵੀਸ਼ੀਲਡ ਦਾ ਪਹਿਲਾ ਡੋਜ ਲੱਗਣ ਦੇ 12 ਤੋਂ 21 ਦਿਨ ਦੇ ਅੰਦਰ ਇੰਫੈਕਸ਼ਨ ਰੇਟ 39 ਪ੍ਰਤੀਸ਼ਤ ਤੱਕ ਘੱਟਿਆ ਹੈ। ਟਿਮ ਸਪੇਕਟਰ ਨੇ ਕਿਹਾ ਕਿ, ਨਤੀਜੇ ਦੱਸਦੇ ਹਨ, ਕਿ ਵੈਕਸੀਨ ਲੱਗਣ ਦੇ ਬਾਅਦ ਲੋਕਾਂ ਵਿਚ ਆਮ ਲੱਛਣ ਦਿਖਾਈ ਦਿੰਦੇ ਹਨ।