by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗਰਮੀ ਨਾਲ ਜੂਝ ਰਹੇ ਸ਼ਹਿਰ ਵਾਸੀਆਂ ਨੂੰ ਕੁਝ ਰਾਹਤ ਮਿਲੀ। ਆਸਮਾਨ 'ਚ ਬੱਦਲ ਛਾਏ ਰਹੇ ਪਰ ਮੀਂਹ ਨਹੀਂ ਪਿਆ, ਹਾਲਾਂਕਿ ਕੁਝ ਸਮੇਂ ਤੋਂ ਚੱਲੀਆਂ ਹਲਕੀ ਠੰਡੀਆਂ ਹਵਾਵਾਂ ਨੇ ਗਰਮੀ ਤੋਂ ਰਾਹਤ ਦਿਵਾਈ। ਅੱਜ ਮੌਸਮ ਫਿਰ ਖਰਾਬ ਹੋ ਗਿਆ ਹੈ।
16 ਅਤੇ 17 ਅਪ੍ਰੈਲ ਤੋਂ ਇੱਕ ਵਾਰ ਫਿਰ ਗਰਮੀ ਦਾ ਕਹਿਰ ਵਧੇਗਾ । ਦੱਸ ਦੇਈਏ ਕਿ ਚੰਡੀਗੜ੍ਹ ਵਿੱਚ ਪਿਛਲੇ ਦਿਨੀਂ ਇੱਕ ਵੈਸਟਰਨ ਡਿਸਟਰਬੈਂਸ ਸਰਗਰਮ ਹੋਇਆ ਸੀ, ਪਰ ਕਮਜ਼ੋਰ ਵੈਸਟਰਨ ਡਿਸਟਰਬੈਂਸ ਕਾਰਨ ਸ਼ਹਿਰ ਵਿੱਚ ਮੀਂਹ ਨਹੀਂ ਪਿਆ, ਪਰ ਅਸਮਾਨ ਵਿੱਚ ਬੱਦਲ ਛਾਏ ਰਹਿਣ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ।
ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਚੱਲਣਗੀਆਂ। ਮੌਸਮ ਵਿਭਾਗ ਨੇ ਅਪ੍ਰੈਲ 'ਚ ਤਾਪਮਾਨ 42 ਡਿਗਰੀ ਤੱਕ ਜਾਣ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਉੱਤਰ ਪੱਛਮੀ ਭਾਰਤ ਵਿੱਚ ਤਾਪਮਾਨ ਦੋ ਤੋਂ ਚਾਰ ਡਿਗਰੀ ਤੱਕ ਵਧੇਗਾ।