by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਕਈ ਇਲਾਕਿਆਂ 'ਚ ਦੇਰ ਰਾਤ ਭਾਰੀ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਕਾਰਨ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਵੇਗਾ। 4 ਜੁਲਾਈ ਤੋਂ 6 ਜੁਲਾਈ ਤੱਕ ਮੌਸਮ ਖ਼ਰਾਬ ਰਹੇਗਾ, ਹਾਲਾਂਕਿ ਉਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ। ਇਸ ਤੋਂ ਪਹਿਲਾਂ ਸਵੇਰੇ 4 ਤੋਂ ਸ਼ਾਮ 5 ਵਜੇ ਤੱਕ ਲੁਧਿਆਣਾ 'ਚ 102 ਮਿਲੀਮੀਟਰ ਬਰਸਾਤ ਹੋਈ, ਜਦਕਿ ਸ਼ਹਿਰੀ ਇਲਾਕਿਆਂ 'ਚ ਜ਼ਿਆਦਾ ਬਾਰਿਸ਼ ਨਹੀਂ ਹੋਈ, ਉੱਥੇ ਹੀ ਪਠਾਨਕੋਟ 'ਚ 12 ਮਿਲੀਮੀਟਰ ,ਫਤਿਹਗੜ੍ਹ ਸਾਹਿਬ 'ਚ 39.5 ਬਰਨਾਲਾ ਤੇ ਜਲੰਧਰ 'ਚ 0.5 ਬਰਸਾਤ ਰਿਕਾਰਡ ਕੀਤੀ ਗਈ, ਜਦਕਿ ਬਾਕੀ ਇਲਾਕਿਆਂ 'ਚ ਮੌਸਮ ਮੁਹਾਵਣਾ ਰਹੇਗਾ । ਮਾਹਿਰਾਂ ਦਾ ਕਹਿਣਾ ਹੈ ਕਿ ਕੱਲ ਯਾਨੀ ਸ਼ੁੱਕਰਵਾਰ ਨੂੰ ਜਲੰਧਰ ,ਅੰਮ੍ਰਿਤਸਰ, ਮੋਗਾ ,ਮਾਨਸਾ ,ਲੁਧਿਆਣਾ ਸਮੇਤ ਹੋਰ ਵੀ ਹਿੱਸਿਆਂ 'ਚ ਤੇਜ਼ ਹਵਾਵਾਂ ਨਾਲ ਮੀਂਹ ਹੋਣ ਦੇ ਆਸਾਰ ਹਨ ।