by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਲਗਾਤਾਰ ਹੀ ਗਰਮੀ ਦਾ ਕਹਿਰ ਦੇਖਣ ਨੂੰ ਮਿਲ ਰਹੀਆਂ ਹਨ। ਉਥੇ ਹੀ ਮੌਸਮ ਵਿਭਾਗ ਅਨੁਸਾਰ ਲੁਧਿਆਣਾ ਦਾ ਤਾਪਮਾਨ ਸਭ ਤੋਂ ਵੱਧ 39.1 ਡਿਗਰੀ ਸੈਲਸੀਅਸ ਤੱਕ ਦਰਜ਼ ਕੀਤਾ ਗਿਆ ,ਜਦਕਿ ਜਲੰਧਰ 36.7 ਅੰਮ੍ਰਿਤਸਰ 38.6 ਚੰਡੀਗੜ੍ਹ 35.8 ਗੁਰਦਾਸਪੁਰ 40.0ਫਿਰੋਜ਼ਪੁਰ 36.8 ਸੈਲਸੀਅਸ ਤੱਕ ਤਾਪਮਾਨ ਰਿਹਾ।
ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਮੁੱਖੀ ਪਵਨੀਤ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ 'ਚ ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਨਾਲ ਤੇਜ਼ ਹਵਾਵਾਂ ਚੱਲਣਗੀਆਂ ।ਜਿਸ ਕਾਰਨ ਲੋਕਾਂ ਨੂੰ ਗਰਮੀ ਨੂੰ ਰਾਹਤ ਮਿਲੇਗੀ, ਜਦਕਿ 21 ਮਈ ਨੂੰ ਜਲੰਧਰ, ਲੁਧਿਆਣਾ ,ਅੰਮ੍ਰਿਤਸਰ ,ਮੋਗਾ ਸਮੇਤ ਹੋਰ ਇਕੱਲਿਆਂ ਵਿੱਚ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ । ਮੌਸਮ ਵਿਭਾਗ ਵਲੋਂ ਬਾਰਿਸ਼ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹਨੇਰੀ ਕਾਰਨ ਕਾਫੀ ਲੋਕਾਂ ਨੂੰ ਨੁਕਸਾਨ ਹੋਇਆ ਸੀ।