by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਾਈਕੋਰਟ ਵਲੋਂ ਖੋਲ੍ਹੇ ਗਏ ਡਰੱਗ ਨਾਲ ਸਬੰਧਿਤ 3 ਲਿਫਾਫੇ CM ਮਾਨ ਕੋਲ ਪਹੁੰਚੇ ਹਨ। ਹੁਣ ਪੰਜਾਬ ਸਰਕਾਰ ਵਲੋਂ ਡਰੱਗ ਮਾਮਲੇ ਨੂੰ ਲੈ ਕੇ ਵੱਡੀ ਕਾਰਵਾਈ ਕਰਨ ਲਈ ਤਿਆਰ ਹੈ। ਇਸ ਬਾਰੇ CM ਮਾਨ ਨੇ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। CM ਮਾਨ ਨੇ ਟਵੀਟ ਕਰ ਕਿਹਾ ਕਿ ਪੰਜਾਬ 'ਚ ਡਰੱਗ ਮਾਮਲਿਆਂ ਨਾਲ ਸਬੰਧਤ ਕਈ ਸਾਲਾਂ ਤੋਂ ਬੰਦ ਪਏ 3 ਲਿਫਾਫੇ ਹਾਈਕੋਰਟ ਵਲੋਂ ਖੋਲ੍ਹੇ ਗਏ ਤੇ ਉਹ ਹੁਣ ਮੇਰੇ ਕੋਲ ਪਹੁੰਚ ਗਏ ਹਨ। CM ਮਾਨ ਨੇ ਕਿਹਾ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਪਿਛਲੇ ਦਿਨੀਂ ਸਾਲ 2017 ਤੇ 2018 'ਚ ਡਰੱਗ ਮਾਮਲੇ ਵਿੱਚ ਬਣਾਈਆਂ ਗਈਆਂ ਸਪੈਸ਼ਲ ਇਮਵਾਸਟਿਗੇਸ਼ਨ ਰਿਪੋਰਟਾਂ ਨੂੰ 5 ਸਾਲ ਤੋਂ ਬਾਅਦ ਖੋਲ੍ਹਿਆ ਗਿਆ ਹੈ ।