ਜੇਕਰ ਤੁਸੀਂ ਸਾਲ 2020 'ਚ ਵਿਆਹ ਕਰਨ ਦੀ ਸੋਚ ਰਹੇ ਹੋ ਤਾਂ ਤਿਆਰੀ ਕਰਨੀ ਸ਼ੁਰੂ ਕਰ ਦਿਉ ਕਿਉਂਕਿ ਵਿਆਹ ਲਈ ਜ਼ਰੂਰੀ ਗੁਰੂ ਤੇ ਸ਼ੁੱਕਰ ਤਾਰਾ ਨੌਜਵਾਨਾਂ ਦਾ ਸਾਥ ਦੇਣ ਲਈ ਤਿਆਰ ਹੈ। ਸਾਲ 2019 ਦੇ ਮੁਕਾਬਲੇ 2020 'ਚ 26 ਦਿਨ ਜ਼ਿਆਦਾ ਵਿਆਹ ਦੇ ਮਹੂਰਤ ਹਨ। ਬੇਸ਼ੱਕ ਨਵੇਂ ਸਾਲ 'ਚ 13ਵਾਂ ਮਹੀਨਾ ਪੁਰਸ਼ੋਤਮ ਮਹੀਨਾ ਰਹੇਗਾ ਪਰ ਇਸ ਕਾਰਨ ਵਿਆਹ ਮਹੂਰਤਾਂ 'ਚ ਕੋਈ ਅੜਿੱਕਾ ਨਹੀਂ ਆਵੇਗਾ। ਵਿਆਹ ਲਈ ਗੁਰੂ ਤੇ ਸ਼ੁੱਕਰ ਤਾਰੇ ਦਾ ਨਾਲ ਹੋਣਾ ਜ਼ਰੂਰੀ ਹੈ। ਇਸ ਮਹੀਨੇ 21 ਨਵੰਬਰ ਨੂੰ ਗੁਰੂ ਤਾਰੇ ਦਾ ਉਦੈ ਹੋ ਰਿਹਾ ਹੈ, ਉੱਥੇ ਹੀ ਸ਼ੁੱਕਰ ਤਾਰੇ ਦਾ ਪਹਿਲਾਂ ਹੀ 8 ਸਤੰਬਰ ਨੂੰ ਉਦੈ ਹੋ ਚੁੱਕਾ ਹੈ। ਉਂਝ ਇਸ ਸਾਲ 8 ਨਵੰਬਰ ਨੂੰ ਤੁਲਸੀ ਵਿਆਹ ਦੇ ਨਾਲ ਵਿਆਹਾਂ ਦੀ ਧੁੰਮ ਮਚ ਜਾਵੇਗੀ। ਹਾਲਾਂਕਿ ਇਸ ਦਿਨ ਮਹੂਰਤ ਨਹੀਂ ਹੈ ਪਰ ਭਗਵਾਨ ਵਿਸ਼ਨੂੰ ਦਾ ਵਿਆਹ ਹੋਣ ਕਾਰਨ ਇਸ ਸ਼ੁੱਭ ਦਿਨ ਲੋਕ ਵਿਆਹ ਕਰਦੇ ਹਨ।
ਇਕ ਮਹੀਨਾ ਦੇਰੀ ਨਾਲ ਆਉਣਗੇ ਨਰਾਤੇ
ਪੁਰਸ਼ੋਤਮ ਮਹੀਨੇ ਕਾਰਨ ਨਵੇਂ ਵਰ੍ਹੇ 'ਚ ਸਰਦ ਰੁੱਤ ਦੇ ਨਰਾਤੇ ਇਕ ਮਹੀਨਾ ਲੇਟ ਆਉਣਗੇ। ਅਸਲ ਵਿਚ ਪਿੱਤਰ ਮੁਕਤੀ ਮੱਸਿਆ ਤੋਂ ਬਾਅਦ 18 ਸਤੰਬਰ ਤੋਂ 16 ਅਕਤੂਬਰ ਤਕ ਪੁਰਸ਼ੋਤਮ (ਮਲਮਾਸ) ਮਹੀਨਾ ਰਹੇਗਾ। ਇਸ ਕਾਰਨ 17 ਅਕਤੂਬਰ ਤੋਂ ਨਰਾਤਿਆਂ ਦਾ ਪੁਰਬ ਸ਼ੁਰੂ ਹੋਵੇਗਾ। ਪੁਰਸ਼ੋਤਮ ਮਹੀਨਾ ਹਰ ਚਾਰ ਸਾਲਾਂ 'ਚ ਇਕ ਵਾਰ ਆਉਂਦਾ ਹੈ।
84 ਦਿਨ ਹੋਣਗੇ ਲਗਨ
ਸਾਲ 2020 ਦੇ ਨਵੇਂ ਪੰਚਾਗ 'ਚ 84 ਦਿਨ ਵਿਆਹ ਦੇ ਲਗਨ ਹਨ। ਉੱਥੇ ਹੀ ਉਪਨਯਨ ਲਈ 18 ਦਿਨ ਸ਼ੁੱਭ ਮਹੂਰਤ ਹੈ। 32 ਦਿਨ ਡੋਲੀ ਉੱਠੇਗੀ। ਉਪਨਯਨ ਲਈ ਤਿੰਨ ਜ਼ਿਆਦਾ ਮਹੂਰਤ ਬਣ ਰਹੇ ਹਨ। 2019 'ਚ ਵਿਆਹ ਲਈ 57 ਦਿਨ ਮਹੂਰਤ ਹਨ।
2020 'ਚ ਇੰਨੇ ਦਿਨ ਹੋਣਗੇ ਵਿਆਹ
ਜਨਵਰੀ: 16 ਤੋਂ 22, 29 ਤੋਂ 31
ਫਰਵਰੀ: 3 ਤੋਂ 5, 9 ਤੋਂ 18, 25 ਤੋਂ 27
ਮਾਰਚ: 1 ਤੋਂ 3, 7 ਤੋਂ 13
ਅਪ੍ਰੈਲ: 14, 15, 20, 25 ਤੋਂ 27
ਮਈ: 1 ਤੋਂ 8, 10, 12, 17, 18, 19, 23, 24, 29
ਜੂਨ: 13 ਤੋਂ 15, 25 ਤੋਂ 30
ਜੁਲਾਈ ਤੋਂ ਅਕਤੂਬਰ ਤਕ ਮਹੂਰਤ ਨਹੀਂ ਹਨ।
ਨਵੰਬਰ: 26 ਤੇ 30
ਦਸੰਬਰ: 1, 2, 6, 7, 8, 9, 11 ਤੋਂ 15 ਤਕ
ਸਾਲ 2020 'ਚ ਇਸ ਸਾਲ ਤੋਂ ਜ਼ਿਆਦਾ ਵਿਆਹਾਂ ਦੇ ਮਹੂਰਤ ਰਹਿਣਗੇ। ਪੁਰਸ਼ੋਤਮ ਮਹੀਨਾ ਹੋਣ ਕਾਰਨ ਇਹ ਸਾਲ 13 ਮਹੀਨਿਆਂ ਦਾ ਹੋਵੇਗਾ। ਚਾਤੁਰਮਾਸ ਦੌਰਾਨ ਇਸ ਮਹੀਨੇ ਦੇ ਹੋਣ ਕਾਰਨ ਵਿਆਹਾਂ ਦੇ ਮਹੂਰਤ 'ਤੇ ਕੋਈ ਅਸਰ ਨਹੀਂ ਪਵੇਗਾ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।