by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਸਿਵਲ ਹਸਪਤਾਲ 'ਚ ਬਣੇ ਬੱਚਾ ਵਾਰਡ ਵਿੱਚ ਉਸ ਸਮੇ ਹੰਗਾਮਾ ਹੋਇਆ ਜਦੋ ਇਕ ਵਾਰਡ ਵਿੱਚ ਮਰੀਜ਼ਾਂ ਸਾਹਮਣੇ ਆਂ ਡਿਊਟੀ ਮਹਿਲਾ ਸਟਾਫ਼ ਨਾਲ ਬਦਤਮੀਜ਼ੀ ਕਰਨ ਦੇ ਨਾਲ ਉਸ ਦੇ ਮੂੰਹ ਤੇ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਹੁਣ ਵਾਰਡ ਵਿੱਚ ਹੰਗਾਮਾ ਹੋ ਗਿਆ ਹੈ। ਮਹਿਲਾ ਮੌਕੇ ਤੋਂ ਫਰਾਰ ਹੋ ਗਈ ਹੈ । ਪੀੜਤ ਸਟਾਫ ਨੇ ਮੈਡੀਕਲ ਸੁਪਰਡੈਂਟ ਨੂੰ ਲਿਖਤੀ ਸ਼ਿਕਾਇਤ ਦਿੱਤੀ। ਸਟਾਫ ਨਰਸ ਨੇ ਕਿਹਾ ਕਿ ਉਹ ਲੇਬਰ ਰੂਮ 'ਚ ਨਸੀਬ ਕੌਰ ਦੀ ਡਿਲੀਵਰੀ ਕਰ ਰਹੀ ਸੀ ਕਿ ਇਸੇ ਦੌਰਾਨ ਹੀ ਉਸ ਦੀ ਜਾਣਕਾਰ ਔਰਤ ਰਿਸ਼ਤੇਦਾਰ ਲੇਬਰ ਰੂਮ 'ਚ ਆ ਗਈ। ਉਸ ਨੇ ਔਰਤ ਨੂੰ ਬਾਹਰ ਜਾਨ ਲਈ ਕਿਹਾ ਤਾਂ ਔਰਤ ਬਦਤਮੀਜ਼ੀ ਕਰਨ ਲੱਗ ਗਈ । ਇਸ ਝਗੜੇ ਦੌਰਾਨ ਔਰਤ ਨੇ ਉਸ ਦੇ ਮੂੰਹ 'ਤੇ ਥੱਪੜ ਮਾਰ ਦਿੱਤਾ। ਫਿਲਹਾਲ ਹਸਪਤਾਲ ਦੀ ਨਰਸਾਂ ਹੜਤਾਲ 'ਤੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।